The Khalas Tv Blog Punjab ਕਿਸਾਨਾਂ ਨੇ ਦਿੱਲੀ ਦੇ ਨਿਰੰਕਾਰੀ ਸਮਾਗਮ ਮੈਦਾਨ ‘ਚ ਜਾਣ ਤੋਂ ਕੀਤਾ ਇਨਕਾਰ, ਦਿੱਲੀ ਬਾਰਡਰ ‘ਤੇ ਹੀ ਧਰਨੇ ਲਾਉਣ ਦਾ ਕੀਤਾ ਐਲਾਨ
Punjab

ਕਿਸਾਨਾਂ ਨੇ ਦਿੱਲੀ ਦੇ ਨਿਰੰਕਾਰੀ ਸਮਾਗਮ ਮੈਦਾਨ ‘ਚ ਜਾਣ ਤੋਂ ਕੀਤਾ ਇਨਕਾਰ, ਦਿੱਲੀ ਬਾਰਡਰ ‘ਤੇ ਹੀ ਧਰਨੇ ਲਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਬੁਰਾੜੀ ਮੈਦਾਨ ਦੇ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਬਾਰਡਰਾਂ ‘ਤੇ ਹੀ ਧਰਨਾ ਦੇਵਾਂਗੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਬੁਰਾੜੀ ਮੈਦਾਨ ਵਿੱਚ ਸਿਰਫ 500 ਟਰੈਕਟਰ ਹੀ ਲੈ ਜਾਣ ਦੀ ਇਜਾਜ਼ਤ ਦੇ ਰਹੀ ਹੈ, ਪਰ ਸਾਡੇ ਪਿੱਛੇ ਤਾਂ ਹਾਲੇ 4-5 ਹਜ਼ਾਰ ਟਰੈਕਟਰ ਹੋਰ ਆ ਰਹੇ ਹਨ। ਅਸੀਂ ਇਨ੍ਹਾਂ ਦੀ ਚਾਲ ਵਿੱਚ ਨਹੀਂ ਫਸਣਾ, ਅਸੀਂ ਸਾਰਿਆਂ ਨੇ ਇਕੱਠੇ ਹੀ ਬੈਠਣਾ ਹੈ। ਅਸੀਂ ਵੰਡ ਕੇ ਅੱਗੇ ਨਹੀਂ ਜਾਵਾਂਗੇ, ਇਕੱਠੇ ਹੀ ਦਿੱਲੀ ਜਾਵਾਂਗੇ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਰੈਲੀ ਦੀ ਆਗਿਆ ਦਿੰਦਿਆਂ ਰਾਮਲੀਲਾ ਗਰਾਉਂਡ ਦੀ ਥਾਂ ਬੁਰਾੜੀ ਮੈਦਾਨ ਦੇ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਆਗਿਆ ਦਿੱਤੀ ਸੀ ਪਰ ਕਿਸਾਨਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।

Exit mobile version