The Khalas Tv Blog India ਕਿਸਾਨ ਇਕ ਹੋਰ ਅੰਦੋਲਨ ਲਈ ਤਿਆਰ ਰਹਿਣ:ਟਿਕੈਤ
India

ਕਿਸਾਨ ਇਕ ਹੋਰ ਅੰਦੋਲਨ ਲਈ ਤਿਆਰ ਰਹਿਣ:ਟਿਕੈਤ

‘ਦ ਖਾਲਸ ਬਿਉਰੋ:ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਕ ਨਿਊਜ਼ ਚੈਨਲ ਨੂੰ ਦਿਤੇ ਬਿਆਨ ਵਿਚ ਕਿਹਾ ਹੈ ਕਿ ਹੁਣ ਕੇਂਦਰ ਸਰਕਾਰ ਆਸਟ੍ਰੇਲੀਆ ਨਾਲ ਦੁੱਧ ਖਰੀਦਣ ਨੂੰ ਲੈ ਕੇ ਇਕ ਸਮਝੌਤਾ ਕਰਨ ਜਾ ਰਹੀ ਹੈ।ਜਿਸ ਅਧੀਨ ਦੁੱਧ 20-22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਣ ਦੀ ਯੋਜਨਾ ਹੈ।ਉਹਨਾਂ ਇਸ ਸੰਬੰਧੀ ਹੋਰ ਬੋਲਦਿਆਂ ਦੱਸਿਆ ਕਿ ਜੇਕਰ ਸਰਕਾਰ,ਕਿਸਾਨਾਂ ਸੰਬੰਧੀ ਕੋਈ ਵੀ ਨੀਤੀ ਬਣਾਉਣ ਤੋਂ ਪਹਿਲਾਂ,ਉਹਨਾਂ ਨਾਲ ਗੱਲਬਾਤ ਨਹੀਂ ਕਰਦੀ ਹੈ ਤਾਂ ਸਰਕਾਰ ਨੂੰ ਕੋਈ ਵੀ ਕਾਨੂੰਨ ਲਾਗੂ ਨਹੀਂ ਕਰਨ ਦਿਤਾ ਜਾਵੇਗਾ।ਕਿਸਾਨਾਂ ਨੂੰ ਇਕ ਹੋਰ ਅੰਦੋਲਨ ਲਈ ਤਿਆਰ ਰਹਿਣਾ ਚਾਹਿਦਾ ਹੈ।ਦੇਸ਼ ਵਿਚ ਹਾਲਾਤ ਠੀਕ ਨਹੀਂ ਹਨ।ਸਾਨੂੰ ਆਪਣੇ ਹੱਕ਼ ਲੜ ਕੇ ਲੈਣੇ ਪੈਣਗੇ।

Exit mobile version