Punjab

ਕਿਸਾਨਾਂ ਨੇ ਭਾਜਪਾ ਦੇ ਲਗਾਏ ਟੈਂਟ ਨੂੰ ਪਾੜਿਆ, ਭਾਜਪਾ ਨੇ ਕੀਤੀ ਨਿੰਦਾ

ਪੰਜਾਬ ਵਿੱਚ ਕੱਲ੍ਹ 1 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਤੋਂ ਪਹਿਲਾਂ ਫਰੀਦਕੋਟ (Faridkot) ਵਿੱਚ ਭਾਰਤੀ ਜਨਤਾ ਪਾਰਟੀ (BJP) ਵੱਲੋਂ ਆਪਣਾ ਪੋਲਿੰਗ ਬੂਥ ਲਗਾਇਆ ਸੀ। ਕਿਸਾਨਾਂ ਨੇ ਆਪਣਾ ਵਿਰੋਧ ਜਤਾਉਂਦਿਆ ਭਾਜਪਾ ਦੇ ਲਗਾਏ ਟੈਂਟ ਨੂੰ ਪਾੜ ਕੇ ਸੁੱਟ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਕਿੰਗਰਾ ਦੇ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ (Hans Raj Hans) ਵੱਲੋਂ ਬੂਥ ਲਗਾਇਆ ਗਿਆ ਸੀ। ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲਣ ‘ਤੇ ਉੱਥੇ ਪਹੁੰਚ ਕੇ ਲਗਾਏ ਟੈਂਟ ਨੂੰ ਪਾੜ ਕੇ ਸੁੱਟ ਦਿੱਤਾ।

ਪਿੰਡ ਕਿੰਗਰਾ ਦੇ ਲੋਕਾਂ ਨੇ ਕਿਹਾ ਕਿ ਉਹ ਭਾਜਪਾ ਦਾ ਪੂਰੇ ਪੰਜਾਬ ਵਿੱਚ ਵਿਰੋਧ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਭਾਜਪਾ ਦਾ ਬੂਥ ਉਨ੍ਹਾਂ ਦੇ ਪਿੰਡ ਵਿੱਚ ਲੱਗੇ। ਭਾਜਪਾ ਲੀਡਰਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਸਭ ਬਰਾਬਰ ਹਨ, ਹਰ ਇੱਕ ਨੂੰ ਬਰਾਬਰ ਦੇ ਹੱਕ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਦੀ ਨਿੰਦਾ ਕਰਦੇ ਹਨ, ਅਜਿਹਾ ਨਹੀਂ ਹੋਣਾ ਚਾਹਿਦਾ ਸੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਭ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਇਸ ਦਾ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਲੋਕ ਦੋਸ਼ੀ ਪਾਏ ਜਾਣਗੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –   ਮਿਡ-ਡੇ-ਮੀਲ ਦਾ ਬਦਲਿਆ ਮੀਨੂੰ, ਹਫਤੇ ‘ਚ ਇਕ ਵਾਰ ਦਿੱਤੀ ਜਾਵੇਗੀ ਖੀਰ