‘ਦ ਖ਼ਾਲਸ ਟੀਵੀ ਬਿਊਰੋ:-ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ‘ਚ ਸੰਯੁਕਤ ਕਿਸਾਨ ਮੋਰਚਾ ਦਾ ਅੱਜ ਸ਼ਾਮ 4 ਵਜੇ ਤੱਕ ਰੇਲ ਰੋਕੋ ਅੰਦੋਲਨ ਚੱਲ ਰਹਿ ਹੈ। ਇਸ ਦੇ ਤਹਿਤ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਟ੍ਰੈਕ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਕਿਸਾਨਾਂ ਵਲੋਂ ਅੱਜ ਰਾਜਾਂ ਵਿੱਚ ਕਲਸ਼ ਯਾਤਰਾਵਾਂ ਵੀ ਕੱਢੀਆਂ ਜਾ ਰਹੀਆਂ ਹਨ।
ਉੱਧਰ, ਫਿਰੋਜਪੁਰ, ਮਖੂ, ਬਹਾਦਰਗੜ੍ਹ ਟਿਕਰੀ, ਹਰਿਆਣਾ ਦੇ ਸਿਰਸਾ, ਫਤੇਹਾਬਾਦ, ਸੋਨੀਪਤ, ਰਾਜਸਥਾਨ ਦੇ ਸ਼੍ਰੀਗੰਗਾਨਗਰ, ਅਜਾਰਕਾ, ਕਰਨਾਟਕਾ ਦੇ ਵਿਜਿਆਪੁਰਾ, ਬਿਹਾਰ ਦੇ ਵੈਸ਼ਾਲੀ ਜਿਲ੍ਹਾ ਲਾਲਗੰਜ ਰੇਲਵੇ ਸਟੇਸ਼ਨ ਉੱਤੇ ਕਿਸਾਨਾਂ ਵੱਲੋਂ ਰੇਲ ਪਟੜੀਆਂ ਮੱਲਣ ਦੀਆਂ ਖਬਰਾਂ ਮਿਲੀਆਂ ਹਨ।
ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਤਾਂ ਹੋਵੇਗੀ ਕਾਰਵਾਈ
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਵਿਚ ਹਿੱਸਾ ਲੈਣ ਵਾਲਿਆਂ ਉੱਤੇ ਲਖਨਊ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜਿਲ੍ਹੇ ਵਿਚ ਧਾਰਾ 144 ਵੀ ਲਗਾਈ ਗਈ ਹੈ ਤੇ ਪੁਲਿਸ ਨੇ ਕਿਹਾ ਕਿ ਆਮ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਉੱਤੇ ਐਨਐਸਏ ਵੀ ਲਾਗੂ ਕੀਤੀ ਜਾਵੇਗੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿਚ ਰੇਲਵੇ ਟ੍ਰੈਕ ਰੋਕ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਸ ਸਰਕਾਰ ਦਾ ਐਸਾ ਇਲਾਜ ਕਰਾਂਗੇ ਕੇ ਯਾਦ ਰੱਖੇਗੀ। ਉਨ੍ਹਾਂ ਕਿਹਾ ਅਸੀਂ ਗੱਲ ਲਈ ਤਿਆਰ ਹਾਂ ਪਰ ਸਰਕਾਰ ਨਹੀਂ ਕੋਈ ਗੱਲ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਸੀਂ ਸਿੱਧਾ ਕਹਿ ਰਹੇ ਹਾਂ ਕਿ ਸਾਡੀ ਗੱਲ ਸੁਣੀ ਜਾਵੇ ਤੇ ਗੱਲ ਮੰਨ ਲਈ ਜਾਵੇ।
ਸਿਰਸਾ, ਹਰਿਆਣਾ।
ਕਰਨਾਟਕਾ ਦੇ ਵਿਜਿਆਪੁਰਾ ਵਿਚ ਪ੍ਰਦਰਸ਼ਨ ਕਰਦੇ ਕਿਸਾਨ।