‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਵਿਰੋਧ ਜਾਰੀ ਹੈ। ਮਾਨਸਾ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੀ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਭਾਰੀ ਪੁਲਿਸ ਫੋਰਸ ਦੇ ਵਿਚਕਾਰ ਆਪਣੇ ਕੰਮ ਕਰਨੇ ਪੈ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਵੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਇਸੇ ਦਰਮਿਆਨ ਸੁਖਬੀਰ ਆਪਣੀ 100 ਦਿਨ ਦੀ ਪੰਜਾਬ ਯਾਤਰਾ ਦੇ ਪ੍ਰੋਗਰਾਮ ਵੀ ਕਰ ਰਹੇ ਹਨ। ਮੋਗਾ ਵਿੱਚ ਸੁਖਬੀਰ ਨੂੰ ਘੇਰਨ ਗਏ ਕਿਸਾਨਾਂ ਉੱਤੇ ਲਾਠੀਚਾਰਜ ਵੀ ਹੋਇਆ ਹੈ। ਇੱਥੋਂ ਤੱਕ ਕਿ ਇਕ ਥਾਈਂ ਸੁਖਬੀਰ ਬਾਦਲ ਉੱਤੇ ਬੂਟ ਸੁੱਟਣ ਦੀ ਘਟਨਾ ਵੀ ਵਾਪਰੀ ਹੈ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਲਗਾਤਾਰ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਕਈ ਮੁੱਦਿਆ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਇਸ ਦੌਰਾਨ ਕਈ ਲੀਡਰ ਕਿਸਾਨਾਂ ਦੇ ਵਿਰੋਧ ਤੇ ਘਿਰਾਓ ਦੇ ਡਰੋਂ ਆਪਣੇ ਪ੍ਰੋਗਰਾਮ ਰੱਦ ਕਰ ਰਹੇ ਹਨ ਤੇ ਕਈ ਥਾਈਂ ਭਾਰੀ ਫੋਰਸ ਲੈ ਕੇ ਚੱਲਣਾ ਪੈ ਰਿਹਾ ਹੈ।