‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਇੱਕ ਤਹਿਸੀਲਦਾਰ ਨੂੰ ਨਜ਼ਰਬੰਦ ਕੀਤਾ ਗਿਆ। ਕਿਸਾਨਾਂ ਨੇ ਤਹਿਸੀਲਦਾਰ ਦੇ ਦਫਤਰ ਦੇ ਅੰਦਰ ਹੀ ਧਰਨਾ ਲਾ ਦਿੱਤਾ। ਕਿਸਾਨ ਦਿੜ੍ਹਬਾ ਮੰਡੀ ਵਿੱਚ ਬਾਰਦਾਨੇ ਦੀ ਘਾਟ ਤੋਂ ਪਰੇਸ਼ਾਨ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਬਾਰਦਾਨੇ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ, ਉਦੋਂ ਹੀ ਉਹ ਆਪਣਾ ਧਰਨਾ ਖਤਮ ਕਰਨਗੇ। ਤਹਿਸੀਲਦਾਰ ਦੇ ਦਫਤਰ ਵਿੱਚ ਕਿਸਾਨ ਬੀਬੀਆਂ ਵੀ ਧਰਨਾ ਲਾ ਕੇ ਬੈਠੀਆਂ ਹਨ। ਇਸ ਦਫਤਰ ਵਿੱਚ ਪੁਲਿਸ ਵੀ ਮੌਜੂਦ ਹੈ। ਤਹਿਸੀਲਦਾਰ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸਵੇਰ ਤੱਕ ਬਾਰਦਾਨੇ ਦਾ ਪੂਰਾ ਇੰਤਜ਼ਾਮ ਹੋ ਜਾਵੇਗਾ।
