Punjab

ਕੱਲ੍ਹ ‘ਤੇ ਕੀ ਪਾਉਣੀ ਗੱਲ, ਅੱਜ ਹੀ ਮੰਗੇ ਮੁਆਫੀ ਤੇ ਪ੍ਰਦਰਸ਼ਨ ਹੋਵੇ ਖਤਮ – ਲੱਖੋਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਬੀਜੇਪੀ ਨੂੰ ਕਿਹਾ ਹੈ ਕਿ ਅਸੀਂ ਇਨ੍ਹਾਂ ਨੂੰ ਪੰਜਾਬ ਵਿੱਚ ਮੀਟਿੰਗਾਂ ਨਹੀਂ ਕਰਨ ਦੇਣੀਆਂ। ਅਸੀਂ ਇਨ੍ਹਾਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਹਾਂ ਪਰ ਇਨ੍ਹਾਂ ਦੇ ਭਾਜਪਾ ਲੀਡਰਾਂ ਨੇ ਸਾਡੀਆਂ ਬੀਬੀਆਂ ਨੂੰ ਗਾਲ੍ਹਾਂ ਕੱਢੀਆਂ। ਇਨ੍ਹਾਂ ਦੇ ਇੱਕ ਗੰਨਮੈਨ ਨੇ ਪਿਸਤੌਲ ਕੱਢ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਇਹ ਸਾਨੂੰ ਉਕਸਾ ਰਹੇ ਹਨ, ਭੜਕਾ ਰਹੇ ਹਨ। ਅਸੀਂ ਇਨ੍ਹਾਂ ਦਾ ਪਿੰਡਾਂ ਵਿੱਚ ਬਾਈਕਾਟ ਕੀਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਨੇ ਮੈਨੂੰ ਕਿਹਾ ਹੈ ਕਿ ਇਨ੍ਹਾਂ ਦੀ ਗਲਤੀ ਹੈ ਅਤੇ ਉਹ ਇਨ੍ਹਾਂ ਤੋਂ ਮੁਆਫੀ ਵੀ ਮੰਗਵਾਉਣਗੇ।

ਲੱਖੋਵਾਲ ਨੇ ਕਿਹਾ ਕਿ ਸਾਡੇ ਬੰਦਿਆਂ ਦੀ ਕੋਈ ਗਲਤੀ ਨਹੀਂ ਹੈ। ਇਹ ਜਨਤਕ ਮੁਆਫੀ ਮੰਗਣ। ਸਾਨੂੰ ਪੁਲਿਸ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਸਵੇਰੇ 11 ਵਜੇ ਐੱਸਐੱਸਪੀ ਦਫਤਰ ‘ਚ ਇਹ ਜਨਤਕ ਮੁਆਫੀ ਮੰਗਣਗੇ ਅਤੇ ਜਿਸ ਗੰਨਮੈਨ ਨੇ ਪਿਸਤੌਲ ਕੱਢਿਆ, ਉਸਨੂੰ ਸਸਪੈਂਡ ਕੀਤਾ ਜਾਵੇਗਾ। ਪਰ ਅਸੀਂ ਤਾਂ ਕਹਿ ਰਹੇ ਹਾਂ ਕਿ ਮਾਮਲਾ ਇਹ ਅੱਜ ਹੀ ਨਿਬੇੜ ਲੈਣ ਤੇ ਅਗਰਵਾਲ ਆਪਣੇ ਘਰ ਦੇ ਬਨੇਰੇ ‘ਤੇ ਜਨਤਕ ਮੁਆਫੀ ਮੰਗ ਲੈਣ।