Punjab

ਨਰਮੇ ਦੀ ਸਹੀ ਖਰੀਦ ਨਾ ਹੋਣ ਦੇ ਰੋ ਸ ਵਜੋਂ ਕਿਸਾਨਾਂ ਨੇ ਲਾਇਆ ਜਾਮ

‘ਦ ਖ਼ਾਲਸ ਬਿਊਰੋ : ਕਿਸਾਨਾਂ ਵੱਲੋਂ ਨਰਮੇ ਦੀ ਖ਼ਰੀਦ ਨੂੰ ਲੈ ਕੇ ਮਾਨਸਾ ਦੇ ਓਵਰਬ੍ਰਿਜ ਤੇ ਜਾਮ ਲਗਾ ਕੇ ਵਿਰੋ ਧ ਪ੍ਰਦ ਰਸ਼ਨ ਕੀਤਾ ਗਿਆ ਤੇ ਨਾਅਰੇਬਾਜੀ ਵੀ ਕੀਤੀ ਗਈ। ਨਰਮੇ ਦੀ ਸਹੀ ਮੁੱਲ ਤੇ ਖਰੀਦ ਨਾ ਹੋਣ ਕਰਕੇ ਗੁੱ ਸੇ ਵਿੱਚ ਆਏ ਕਿਸਾਨਾਂ ਨੇ ਸੀਸੀਆਈ ਅਧਿਕਾਰੀਆਂ ਦਾ  ਘਿਰਾਓ ਕਰ ਕੇ ਧਰਨੇ ਦੇ ਵਿਚਕਾਰ ਹੀ ਬਿਠਾ ਲਿਆ ਅਤੇ ਕਿਹਾ ਕਿ ਇਹ ਘਿਰਾਅ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੇ ਨਰਮੇ ਦਾ ਪੂਰਾ ਰੇਟ ਨਹੀਂ ਦਿੱਤਾ ਜਾਂਦਾ ।

ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਲਦ ਹੀ ਸੀਸੀਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ  ਮਾਨਸਾ  ਦਾ ਡਿਪਟੀ ਕਮਿਸ਼ਨਰ    ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਜਿਸ ਤੋਂ ਬਾਅਦ ਸੀਸੀਆਈ ਦੇ ਅਧਿਕਾਰੀ ਪਹੁੰਚੇ ਤੇ ਕਿਸਾਨਾਂ ਨੇ ਸੀਸੀਆਈ ਦੇ ਅਧਿਕਾਰੀਆਂ ਨੂੰ ਘੇ ਰ ਕੇ ਧਰ ਨੇ ਦੇ ਵਿਚਕਾਰ ਹੀ ਬਿਠਾ ਲਿਆ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਐਲਨਾਬਾਦ ਸਰਸਾ ਆਦਿ ਸ਼ਹਿਰਾਂ ਵਿਚ ਪਚੱਨਵੇ ਸੌ ਰੁਪਏ ਤੱਕ ਨਰਮੇ ਦੀ ਖਰੀਦ ਹੋ ਰਹੀ ਹੈ  ਪਰ ਮਾਨਸਾ ਦੇ ਵਿੱਚ ਸਿਰਫ਼ 6 ਹਜ਼ਾਰ ਤੋਂ 65 ਸੌ ਰੁਪਏ ਤੱਕ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਕਿਸਾਨ ਲੁੱ ਟ ਹੋ ਰਿਹਾ ਹੈ ਅਤੇ ਮਾਨਸਾ ਦੇ ਵਿੱਚ ਤਿੰਨ ਪ੍ਰਾਈਵੇਟ ਕੰਪਨੀਆਂ ਹੀ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਸੀਸੀਆਈ ਅਧਿਕਾਰੀ ਚੁੱਪ ਹਨ ।ਉਨ੍ਹਾਂ ਕਿਹਾ ਕਿ ਉਦੋਂ ਤੱਕ ਸੀਸੀਆਈ ਦੇ ਅਧਿਕਾਰੀਆਂ ਦਾ ਘਿ ਰਾਓ ਜਾਰੀ ਰਹੇਗਾ ,ਜਦੋਂ ਤੱਕ ਕਿਸਾਨਾਂ ਨੂੰ ਨਰਮੇ ਦਾ ਪੂਰਾ ਰੇਟ ਨਹੀਂ ਦਿੱਤਾ ਜਾਂਦਾ।

ਦੂਜੇ ਪਾਸੇ ਸੀਸੀਆਈ ਅਧਿਕਾਰੀਆਂ ਨਾਲ ਗੱਲ ਕਰਨ ਤੇ ਅਧਿਕਾਰੀ ਸ਼ੈਲੇਂਦਰ ਤਿਵਾੜੀ ਨੇ ਕਿਹਾ ਕਿ  ਨਰਮੇ ਦੀ ਖਰੀਦ ਸੀਸੀਆਈ ਦੀਆਂ ਗਾਈਡ ਲਾਈਨਾਂ ਅਨੁਸਾਰ ਹੀ ਹੋ ਰਹੀ ਹੈ। ਉਨ੍ਹਾਂ ਦਾ ਕਿਸਾਨਾਂ ਵੱਲੋਂ ਘਿ ਰਾਓ ਕੀਤਾ ਗਿਆ ਹੈ,ਇਸ ਸੰਬੰਧੀ ਉਨ੍ਹਾਂ ਨੇ ਬਠਿੰਡਾ ਵਿਖੇ ਸੀਨੀਅਰ ਅਧਿਕਾਰੀਆਂ ਨੂੰ ਪੂਰੀ ਸੂਚਨਾ ਦੇ ਦਿੱਤੀ ਹੈ ਅਤੇ ਉਥੋਂ ਜੋ ਵੀ ਫੈਸਲਾ ਆਵੇਗਾ,ਕਿਸਾਨਾਂ ਨੂੰ ਦੱਸ ਦਿੱਤਾ ਜਾਵੇਗਾ ।