Punjab

ਗੁਰਦਾਸਪੁਰ ‘ਚ ਕਿਸਾਨਾ ਦਾ ਪ੍ਰਸ਼ਾ ਸ਼ਨ ਖ਼ਿ ਲਾਫ਼ ਪ੍ਰਦਰ ਸ਼ਨ ਸ਼ੁਰੂ

ਦ ਖ਼ਾਲਸ ਬਿਊਰੋ : ਗੁਰਦਾਸਪੁਰ ਦੇ ਪਿੰਡ ਪਾਹੜਾ ਚ ਕਿਸਾਨਾਂ ਨੇ ਪ੍ਰਸ਼ਾਸ਼ਨ ਖ਼ਿਲਾ ਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨ ਰਘੁਬੀਰ ਸਿੰਘ ਦੀ ਦੋ ਏਕੜ ਜ਼ਮੀਨ ਕੁਰਕ ਕਰਨ ਦੇ ਅਦਾਲਤੀ ਹੁਕਮ ਦਾ ਵਿਰੋ ਧ ਕੀਤਾ ਜਾ ਰਿਹਾ ਹੈ। ਦਰਅਸਲ ਰਘੁਬੀਰ ਸਿੰਘ ਦੇ ਟਰੈਕਟਰ ਹੇਠਾਂ ਆ ਕੇ ਇੱਕ ਪੁਲਿਸ ਮੁਲਾਜ਼ਮ ਦੀ ਮੌ ਤ ਹੋ ਗਈ ਸੀ। ਜਿਸ ‘ਤੇ ਅਦਾਲਤ ਨੇ ਜੁਰਮਾਨੇ ਵਜੋਂ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੇ ਆਦੇਸ਼ ਦਿੱਤੇ ਸਨ। ਪਰ ਕਿਸਾਨ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ ਹੈ ਕਿ ਉਸਨੇ ਉਹ ਟਰੈਕਟਰ ਵੇਚ ਦਿੱਤਾ ਸੀ ਅਤੇ ਜਿਸ ਸ਼ਖਸ ਨੇ ਟਰੈਕਟਰ ਖਰੀਦਿਆ ਸੀ, ਉਸ ਤੋਂ ਹਾਦ ਸਾ ਹੋਇਆ ਪਰ ਸਾਰਾ ਇਲ ਜ਼ਾਮ ਉਸ ਦੇ ਸਿਰ ਪਾ ਦਿੱਤਾ ਗਿਆ। ਕਿਸਾਨ ਦੀ ਜ਼ਮੀਨ ਬਚਾਉਣ ਦੇ ਲਈ ਜਥੇਬੰਦੀਆਂ ਨੇ ਉਸ ਦੇ ਖੇਤਾਂ ‘ਚ ਪ੍ਰਦ ਰਸ਼ਨ ਸ਼ੁਰੂ ਕਰ ਦਿੱਤਾ ਹੈ।