India Punjab

ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿ ਰੋਧ ਕਰ ਰਹੇ ਕਿ ਸਾਨਾਂ ‘ਤੇ ਪੁਲਿ ਸ ਨੇ ਵ ਰ੍ਹਾਏ ਡੰ ਡੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਕਿਸਾਨਾਂ ਨੇ ਫਿਰੋਜ਼ਪੁਰ ਨੂੰ ਜਾਂਦੇ ਰਸਤੇ ਰੋਕ ਲਏ। ਪੁਲਿਸ ਦੀ ਸਖਤੀ ਦੇ ਬਾਵਜੂਦ ਕਿਸਾਨ ਵਰ੍ਹਦੇ ਮੀਂਹ ਅਤੇ ਹੱਡ-ਚੀਰਵੀਂ ਠੰਡ ਵਿੱਚ ਡਟੇ ਰਹੇ। ਪੁਲਿਸ ਨੇ ਕਿਸਾਨਾਂ ਦਾ ਬੈਰੀਕੇਡ ਲਾ ਕੇ ਰਸਤਾ ਰੋਕ ਲਿਆ। ਇਸੇ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਹੋਈ। ਮੀਟਿੰਗ ਕਿਸੇ ਤਣ-ਪੱਤਣ ਨਾ ਲੱਗ ਸਕੀ ਤਾਂ ਕਮੇਟੀ ਨੇ 30 ਜਨਵਰੀ ਤੱਕ ਕਿਸਾਨਾਂ ‘ਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੋਹਲਤ ਦੇ ਦਿੱਤੀ। ਉਂਝ ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ 15 ਜਨਵਰੀ ਤੱਕ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।

ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਫੈਸਲਾ ਕੀਤਾ ਹੋਇਆ ਸੀ ਕਿ 1 ਤੋਂ 2 ਵਜੇ ਕਿਸਾਨ ਫਿਰੋਜ਼ਪੁਰ ਵਾਲੀ ਰੈਲੀ ਵੱਲ ਵਧੇ ਸਨ ਤਾਂ ਉਹ ਤਿੰਨ-ਚਾਰ ਪਾਸਿਆਂ ਵੱਲ ਦੀ ਸੀ। ਫ਼ਾਜ਼ਿਲਕਾ ਦੀ ਸਾਰੀ ਕਿਸਾਨ ਤਾਕਤ ਫਿਰੋਜ਼ਪੁਰ ਵੱਲ ਵਧੀ ਸੀ ਅਤੇ ਉਸਨੂੰ ਜਲਾਲਾਬਾਦ ਸ਼ਹਿਰ ਤੋਂ ਅੱਗੇ ਤੱਕ ਜਾਣ ਦਿੱਤੀ ਗਈ ਅਤੇ ਅੱਗੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇੱਕ ਵੱਡਾ ਜਥਾ ਤਰਨਤਾਰਨ ਤੋਂ ਫਿਰੋਜ਼ਪੁਰ ਨੂੰ ਜਾਣਾ ਸੀ। ਤੀਜਾ ਜਥਾ ਜੀਰੇ ਤੋਂ ਫਿਰੋਜ਼ਪੁਰ ਨੂੰ ਗਿਆ ਸੀ ਪਰ ਉਸਨੂੰ 12 ਕਿਲੋਮੀਟਰ ਪਹਿਲਾਂ ਹੀ ਰੋਕਿਆ ਗਿਆ ਹੈ। ਇਸ ਦੌਰਾਨ ਧੱਕਾਮੁੱਕੀ ਹੋਈ, ਕਿਸਾਨਾਂ ਉੱਤੇ ਲਾਠੀਚਾਰਜ ਹੋਇਆ। ਇਸ ਤਰ੍ਹਾਂ ਸਾਡੇ ਤਿੰਨ-ਚਾਰ ਜਗ੍ਹਾ ‘ਤੇ ਮੋਰਚੇ ਚੱਲ ਰਹੇ ਹਨ। ਸਾਡੇ ਨਾਲ ਇੱਕ ਹਿੱਸਾ ਬਜ਼ੁਰਗਾਂ ਦੇ ਨਾਲ ਹੈ।

ਪੰਧੇਰ ਨੇ ਕਿਹਾ ਕਿ ਦਿੱਲੀ ਵਿੱਚ ਸਰਕਾਰ ਨਾਲ ਜੋ ਸਮਝੌਤਾ ਹੋਇਆ ਸੀ, ਉਸਨੂੰ ਅਮਲੀ ਜਾਮ ਪਵਾਉਣ ਲਈ ਕੜਾਕੇ ਦੀ ਠੰਡ ਵਿੱਚ ਕਿਸਾਨ ਮੋਰਚੇ ਵਿੱਚ ਡਟੇ ਹੋਏ ਹਨ। ਪੰਧੇਰ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਨਾਲ ਦੇਰ ਰਾਤ ਨੂੰ ਹੋਈ ਗੱਲਬਾਤ ਬਾਰੇ ਦੱਸਦਿਆਂ ਕਿਹਾ ਕਿ ਸ਼ੇਖਾਵਤ ਦੇ ਨਾਲ ਤਿੰਨ ਗੇੜ ਦੀ ਗੱਲਬਾਤ ਹੋਈ ਹੈ ਅਤੇ ਪ੍ਰਸ਼ਾਸਨ ਨਾਲ 10 ਗੇੜ ਦੀ ਗੱਲਬਾਤ ਹੋਈ ਹੈ। ਹੁਣ ਦੀ ਮੌਜੂਦਾ ਸਥਿਤੀ ਇਹ ਹੈ ਕਿ ਕਿਸਾਨ ਮੋਰਚੇ ਵਿੱਚ ਡਟੇ ਹੋਏ ਹਨ।

ਪੰਧੇਰ ਨੇ ਦੱਸਿਆ ਕਿ ਰਾਤ ਨੂੰ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ। ਉਸ ਤੋਂ ਬਾਅਦ ਸਾਡੀ ਸ਼ੇਖਾਵਤ ਦੇ ਨਾਲ ਗੱਲ ਕਰਵਾਈ ਗਈ। ਮੋਦੀ ਦੀ ਸਾਰੀ ਰੈਲੀ ਉਨ੍ਹਾਂ ਦੇ ਦੇਖ-ਰੇਖ ਵਿੱਚ ਹੋ ਰਹੀ ਹੈ। ਪੰਧੇਰ ਨੇ ਕਿਹਾ ਕਿ ਗੱਲਬਾਤ ਵਿੱਚ ਸਰਕਾਰ ਨੇ ਕਿਸਾਨਾਂ ਨੂੰ 15 ਜਨਵਰੀ ਤੱਕ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਨੇ ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਵਿੱਚੋਂ ਬਾਹਰ ਕੱਢਣ ਦੀਆਂ ਕਾਪੀਆਂ (ਦਸਤਾਵੇਜ਼) ਵੀ ਸਾਨੂੰ ਦੇ ਦਿੱਤੀਆਂ ਹਨ। ਇਸ ‘ਤੇ ਅਸੀਂ ਘੋੜ ਪੜਤਾਲ ਕਰਾਂਗੇ। ਕਿਸਾਨਾਂ ਨੇ ਸ਼ੇਖਾਵਤ ਅੱਗੇ ਮੋਦੀ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਵਾਉਣ ਵਾਲੀ ਮੰਗ ਵੀ ਰੱਖੀ ਗਈ ਪਰ ਸ਼ੇਖਾਵਤ ਵੱਲੋਂ ਸਾਡੀ ਇਸ ਮੰਗ ਵੱਲ ਗੌਰ ਨਹੀਂ ਕੀਤਾ ਗਿਆ। ਅਸੀਂ ਸ਼ੇਖਾਵਤ ਨੂੰ ਇਹ ਵੀ ਕਿਹਾ ਤੁਸੀਂ ਬੇਸ਼ੱਕ ਜੋ ਜਥੇਬੰਦੀਆਂ ਰਾਜਨੀਤੀ ਵਿੱਚ ਚਲੇ ਗਈਆਂ ਹਨ, ਉਨ੍ਹਾਂ ਨੂੰ ਨਾ ਸੱਦੋ ਪਰ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਤਾਂ ਸੱਦੋ।

ਦੂਜੇ ਗੇੜ ਦੀ ਗੱਲਬਾਤ ਵਿੱਚ ਅਸੀਂ ਦਿੱਲੀ ਵਿੱਚ ਕਿਸਾਨਾਂ ‘ਤੇ ਦਰਜ ਹੋਏ ਝੂਠੇ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਦੇ ਦੋ ਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਰੱਖੀ ਗਈ। ਤੀਜੇ ਗੇੜ ਦੀ ਗੱਲਬਾਤ ਵਿੱਚ ਕਿਸਾਨਾਂ ਨੇ ਸਰਕਾਰ ਨੂੰ 30 ਜਨਵਰੀ ਤੱਕ ਕਿਸਾਨਾਂ ‘ਤੇ ਦਰਜ ਸਾਰੇ ਕੇਸ ਵਾਪਸ ਲੈਣ ਦੀ ਚਿਤਾਵਨੀ ਦਿੱਤੀ ਹੈ।

ਕਿਸਾਨਾਂ ਦੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਾਰਚ ਨੂੰ ਤਿੰਨ ਕਿਸਾਨ ਨੇਤਾਵਾਂ ਨਾਲ ਮੀਟਿੰਗ ਸੱਦ ਲਈ ਹੈ। ਪੰਜਾਬ ਸਰਕਾਰ ਵੱਲੋਂ ਅੱਜ ਇੱਕ ਪੱਤਰ ਜਾਰੀ ਕਰਕੇ ਸਬੰਧਿਤ ਕਿਸਾਨਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਵੇਗੀ। ਜਿਨ੍ਹਾਂ ਨੇਤਾਵਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਹੈ ਉਨ੍ਹਾਂ ਵਿੱਚ ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੌਟਾਲਾ ਅਤੇ ਸਰਵਣ ਸਿੰਘ ਪੰਧੇਰ ਸ਼ਾਮਿਲ ਹਨ।