India Punjab

ਕਿਸਾਨਾਂ ਦੇ ਦਬਕੇ ਨੇ ਕਰਾਇਆ ਟੋਲ ਪਲਾਜ਼ਾ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦਾ ਅੰਦੋਲਨ ਖਤਮ ਹੁੰਦਿਆਂ ਹੀ ਟੋਲ ਪਲਾਜ਼ਾ ਵਾਲੇ ਲੋਕਾਂ ਨੂੰ ਲੁੱਟਣ ਲਈ ਕਾਹਲੇ ਪੈ ਗਏ ਹਨ। ਕਿਸਾਨਾਂ ਨੇ 15 ਦਸੰਬਰ ਤੱਕ ਟੋਲ ਪਲਾਜ਼ੇ ਨਾ ਖੋਲਣ ਦੀ ਅਪੀਲ ਕੀਤੀ ਸੀ। ਅੱਜ ਜਦੋਂ ਪਾਣੀਪਤ ਟੋਲ ਪਲਾਜ਼ਾ ‘ਤੇ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉੱਥੋਂ ਲੰਘ ਰਹੇ ਕਿਸਾਨਾਂ ਨੇ ਪ੍ਰਬੰਧਕਾਂ ਨੂੰ ਤਾੜਿਆ ਅਤੇ ਵਾਹਨਾਂ ਨੂੰ ਬਿਨਾ ਪਰਚੀ ਕਟਵਾਇਆ ਲੰਘਾ ਦਿੱਤਾ। ਪਤਾ ਲੱਗਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ ਭਿਣਕ ਪੈਂਦਿਆਂ ਹੀ ਟੋਲ ਪਲਾਜ਼ਾ ਮਾਲਕਾਂ ਨੇ ਆਪਣੇ ਸਟਾਫ ਨੂੰ ਬੁਲਾ ਲਿਆ ਸੀ ਅਤੇ ਸਿਕਿਓਰਿਟੀ ਤਾਇਨਾਤ ਕਰ ਦਿੱਤੀ ਸੀ। ਟੋਲ ਪਲਾਜ਼ਾ ਇੱਕ ਸਾਲ ਬੰਦ ਰੱਖਣ ਤੋਂ ਬਾਅਦ ਪ੍ਰਬੰਧਕ ਜੇਬਾਂ ਭਰਨ ਲਈ ਕਾਹਲੇ ਪੈ ਗਏ ਲੱਗਦੇ ਹਨ।

ਪੰਜਾਬ ਵਿੱਚ ਵੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਇੱਥੇ ਪਰਚੀ ਕੱਟਣੀ ਸ਼ੁਰੂ ਨਹੀਂ ਹੋਈ ਹੈ। ਦੂਜੇ ਪਾਸੇ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਟੋਲ ਪਲਾਜ਼ਾ ਕੰਪਨੀਆਂ ਨੂੰ ਰੇਟ ਨਾ ਵਧਾਉਣ ਦੀ ਤਾੜਨਾ ਕਰਦਿਆਂ ਮੁੜ ਬੰਦ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।