‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ ‘ਤੇ ਰਸਤਾ ਖੋਲਣ ਦਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ ਹੈ। ਰਾਏ ਨੇ ਕਿਹਾ ਕਿ ਟਿਕਰੀ ਬਾਰਡਰ ‘ਤੇ ਰਸਤਾ ਨਹੀਂ ਖੋਲ੍ਹਿਆ ਗਿਆ, ਸਿਰਫ ਸਥਾਨਕ ਲੋਕ ਜੋ ਕੰਮ-ਕਾਰ ‘ਤੇ ਜਾਂਦੇ ਹਨ, ਉਨ੍ਹਾਂ ਲਈ ਛੋਟਾ ਰਸਤਾ ਖੋਲ੍ਹਿਆ ਗਿਆ ਹੈ। ਇਸ ਰਸਤੇ ਰਾਹੀਂ ਸਿਰਫ ਦੋਪਹੀਆ ਵਾਹਨ ਹੀ ਜਾ ਸਕਦੇ ਹਨ ਜਾਂ ਫਿਰ ਐਮਰਜੈਂਸੀ ਵਿੱਚ ਐਂਬੂਲੈਂਸ ਨੂੰ ਸਾਈਡ ਤੋਂ ਲੰਘਾਇਆ ਜਾਂਦਾ ਹੈ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਵੱਡੇ ਵਾਹਨਾਂ ਦੀ ਕੋਈ ਵੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ। ਸਾਡੇ ਨੌਜਵਾਨ ਇਸ ‘ਤੇ ਪੂਰਾ ਪਹਿਰਾ ਦੇ ਰਹੇ ਹਨ ਤਾਂ ਜੋ ਸਰਕਾਰ ਜ਼ਬਰਦਸਤੀ ਰਸਤਾ ਨਾ ਖੋਲ੍ਹ ਦੇਵੇ।

Related Post
India, International, Punjab, Video
VIDEO – Punjabi PRIME TIME Bulletin । TAJINDER KAUR।
March 18, 2026
