‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਕਿਸਾਨ ਮੋਰਚਿਆਂ ‘ਤੇ ਬੇਸ਼ੱਕ ਮੀਂਹ ਦੇ ਕਾਰਨ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ, ਜਿੱਥੇ ਕਿਸਾਨਾਂ ਦੇ ਟੈਂਟ ਲੱਗੇ ਹੋਏ ਹਨ, ਉੱਥੇ ਦੋ-ਦੋ ਫੁੱਟ ਦੇ ਕਰੀਬ ਪਾਣੀ ਇਕੱਠਾ ਹੋ ਗਿਆ ਹੈ ਅਤੇ ਕਿਸਾਨਾਂ ਦੇ ਗੋਡਿਆਂ ਤੱਕ ਉਹ ਪਾਣੀ ਆ ਗਿਆ ਹੈ। ਕਿਸਾਨਾਂ ਦੀਆਂ ਟਰਾਲੀਆਂ ਦੇ ਟਾਇਰ ਤੱਕ ਪਾਣੀ ਸੜਕਾਂ ‘ਤੇ ਖੜ੍ਹ ਗਿਆ ਹੈ, ਜਿਸ ਕਰਕੇ ਜੋ ਕਿਸਾਨ ਟਰਾਲੀਆਂ ਵਿੱਚ ਰਹਿ ਰਹੇ ਹਨ, ਉਹ ਉੱਤਰ ਕੇ ਪੰਗਤ ਵਿੱਚ ਜਾ ਕੇ ਲੰਗਰ ਨਹੀਂ ਛਕਣ ਗਏ ਕਿਉਂਕਿ ਸੜਕਾਂ ‘ਤੇ ਪਾਣੀ ਬਹੁਤ ਖੜ੍ਹ ਗਿਆ ਹੈ। ਇਸ ਲਈ ਕੁੱਝ ਨੌਜਵਾਨਾਂ ਵੱਲੋਂ ਹਰੇਕ ਟਰਾਲੀ ‘ਤੇ ਜਾ-ਜਾ ਕੇ ਕਿਸਾਨਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਰਾਤ ਦੇ ਕਰੀਬ 12 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।