The Khalas Tv Blog Khetibadi ਕਿਸਾਨਾਂ ਨੇ ਥਾਣੇ ਦੇ ਅੰਦਰ ਬਾਹਰ ਪਰਾਲੀ ਦੇ ਲਾਏ ਢੇਰ
Khetibadi Punjab

ਕਿਸਾਨਾਂ ਨੇ ਥਾਣੇ ਦੇ ਅੰਦਰ ਬਾਹਰ ਪਰਾਲੀ ਦੇ ਲਾਏ ਢੇਰ

ਅੰਮ੍ਰਿਤਸਰ :  ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਪਰਚਿਆਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਪਰਾਲੀ ਦੀਆਂ ਟਰਾਲੀਆਂ ਭਰ ਕੇ ਥਾਣੇ ਦੇ ਅੰਦਰ ਅਤੇ ਬਾਹਰ ਪਰਾਲੀ ਦੇ ਢੇਰ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਿਸਾਨਾਂ ਤੇ ਪਰਚੇ ਕੀਤੇ ਜਾ ਰਹੇ ਹਨ।

ਕਿਸਾਨ ਲਗਾਤਾਰ ਆਵਾਜ਼ ਉਠਾਉਦੇਂ ਆ ਰਹੇ

ਕਿਸਾਨ ਆਗੂ ਨੇ ਕਿਹਾ ਕਿ ਅਸੀਂ ਉਡੀਕ ਕਰ ਰਹੇ ਹਾਂ ਕਿ ਸਾਡੀ ਪੈਲੀਆਂ ਦੇ ਵਿੱਚੋਂ ਪਰਾਲੀ ਚੁੱਕ ਕੇ ਲੈ ਜਾਓ ਪਰ ਕੋਈ ਨਹੀਂ ਪਹੁੰਚਿਆ। ਫਿਰ ਕਿਸਾਨਾਂ ਨੂੰ ਮਜ਼ਬੂਰਨ ਇੱਕ ਘਾਟਾ ਸਹਿਣ ਕਰਕੇ ਵੀ ਦੂਜਾ ਘਾਟਾ ਪੈਣ ਤੋਂ ਬਚਣ ਵਾਸਤੇ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ, ਉਹਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਿ ਕੋਈ ਗੱਲਬਾਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਲਟਾ ਕਿਸਾਨਾਂ ਨੂੰ ਡਰਾ ਧਮਕਾ ਕੇ ਉਨ੍ਹਾਂ ‘ਤੇ ਪਰਚੇ ਕੀਤੇ ਜਾ ਰਹੇ ਹਨ। ਉਹ ਪਰਚਿਆਂ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ ਆਵਾਜ਼ ਉਠਾਉਦੇਂ ਆ ਰਹੇ ਹਨ।

ਪਰਾਲੀ ਸਾਂਭਣ ਦਾ ਹੱਲ ਕਰੋ

ਕਿਸਾਨ ਆਗੂ ਨੇ ਕਿਹਾ ਕਿ ਪਰਾਲੀ ਅਸੀਂ ਇਕੱਠੀ ਕਰਕੇ ਲਿਆਏ ਹਾਂ ਕਿ ਸਾਨੂੰ ਦੱਸੋ ਪਰਾਲੀ ਕਿੱਥੇ ਲਾਈਏ। ਉਨ੍ਹਾਂ ਕਿਹਾ ਕਿ ਅੱਜ ਹੀ ਸਾਡੀਆਂ ਰੈਡ ਐਂਟਰੀਆਂ ਬੰਦ ਨਾ ਹੋਣ, ਤੁਸੀਂ ਸਾਨੂੰ ਮਾਰਨਾ ਹੈ ਤਾਂ ਅਸੀਂ ਖੁਦ ਮਰਨ ਲਈ ਤਿਆਰ ਹਾਂ ਤੇ ਅਸੀ ਤੁਹਾਡੇ ਥਾਣੇ ਆ ਗਏ ਹਾਂ। ਕਿਸਾਨ ਆਗੂ ਨੇ ਕਿਹਾ ਕਿ ਜਿੰਨ੍ਹਾ ਸਮਾਂ ਤੁਸੀਂ ਕਿਸਾਨਾਂ ਪਿੱਛੇ ਬਰਬਾਦ ਕਰ ਰਹੇ ਹੋ, ਉਨਾਂ ਸਮਾਂ ਤੁਸੀਂ ਗੈਂਗਸਟਰਾਂ ਦੀ ਭਾਲ ਕਰਨ ‘ਚ ਲਗਾਓ।

ਕਿਸਾਨ ਆਗੂ ਨੇ ਕਿਹਾ ਕਿ ਜੇਕਰ ਤੁਹਾਨੂੰ ਸਾਡੀ ਪਰਾਲੀ ਦੀ ਇੰਨੀ ਹੀ ਫਿਕਰ ਹੈ ਤਾਂ ਤੁਸੀਂ ਪਰਾਲੀ ਸਾਂਭਣ ਦਾ ਹੱਲ ਕਰੋ। ਉਨ੍ਹਾਂ ਕਿਹਾ ਕਿ ਸੈਂਟਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਨੇ ਸਾਡੇ ਖਾਤਿਆਂ ਵਿਚ ਪੈਸੇ ਪਾਉਣੇ ਸੀ ਉਹ ਪਾਓ। ਜੋ ਸੁਪਰੀਮ ਕੋਰਟ ਨੇ ਸਰਕਾਰਾਂ ਨੇ ਆਰਡਰ ਦਿੱਤਾ ਸੀ ਉਹ ਪੂਰਾ ਕਰੋ। ਸਾਨੂੰ ਜਿਹੜਾ ਗ੍ਰੀਨ ਟ੍ਰਿਬਿਊਨਲ ਦਿੱਤਾ ਸੀ ਕਿ 2500 ਰੁਪਏ ਖਾਤਿਆਂ ਵਿੱਚ ਪਾਵਾਂਗੇ ਉਹ ਪਾਓ। ਫਿਰ ਪਰਾਲੀ ਅਸੀਂ ਆਪ ਲਿਆਇਆ ਕਰਾਂਗੇ, ਜਿਹੜੇ ਦਫ਼ਤਰ ਕਹੋਗੇ ਉੱਥੇ ਹੀ ਲਿਆਂਵਾਗੇ।

 

Exit mobile version