Punjab

ਕਿਸਾਨ ਜਥੇਬੰਦੀ ਨੇ ਘੇਰਿਆ ਪੰਜਾਬ ਦੇ ਊਰਜਾ ਮੰਤਰੀ ਦਾ ਘਰ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਚੱਲ ਰਹੇ ਮੌਜੂਦਾ ਬਿਜਲੀ ਸੰ ਕਟ ਤੇ ਆਮ ਲੋਕ ਤਾਂ ਪਰੇਸ਼ਾਨ ਹਨ ਹੀ ਪਰ ਕਿਸਾਨਾਂ ਤੇ ਇਸ ਦਾ ਅਸਰ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ।ਕਣਕ ਦੀ ਵਾਢੀ ਹੋ ਚੁੱਕੀ ਹੈ ਤੇ ਮੱਕੀ ਦੀ ਬਿਜਾਈ ਦਾ ਕੰਮ ਜੋਰਾਂ ਤੇ ਹੈ ਤੇ ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਲਈ ਚਾਰਾ ਬੀਜਣਾ ਹੋਵੇ ਜਾ ਪਾਣੀ ਲਾਉਣਾ ਹੋਵੇ, ਹਰ ਕੰਮ ਲਈ ਬਿਜਲੀ ਦੀ ਲੋੜ ਪੈ ਰਹੀ ਹੈ ਕਿਸਾਨ ਨੂੰ।ਸੋ ਇਸ ਤਰਾਂ ਜੇ ਬਿਜਲੀ ਸੰ ਕਟ ਗਹਿਰਾਉਂਦਾ ਹੈ ਪੰਜਾਬ ਵਿਚ ਤਾਂ ਹਰ ਆਮ ਇਨਸਾਨ ਤਾਂ ਪ੍ਰਭਾਵਿਤ ਹੋਵੇਗਾ ਹੀ ਪਰ ਕਿਸਾਨ ਤੇ ਉਸ ਦਾ ਜਿਆਦਾ ਅਸਰ ਹੋਵੇਗਾ।ਪੰਜਾਬ ਵਿੱਚ ਪੈਦਾ ਹੋਏ ਇਸ ਗੰਭੀਰ ਸੰ ਕਟ ਤੇ ਸੂਬੇ ਦੇ ਕਿਸਾਨਾਂ ਨੂੰ ਸੜਕ ਤੇ ਉਤਰਨ  ਲਈ ਮਜਬੂਰ ਕਰ ਦਿੱਤਾ ਹੈ। ਕਿਸਾਨ-ਮਜਦੂਰ ਸੰਘਰਸ਼ ਕਮੇਟੀ ਨੇ ਸ਼ਹਿਰ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪੰਜਾਬ ਸਰਕਾਰ ਵਿਰੁਧ ਰੋ ਸ ਧਰ ਨਾ ਲਾਇਆ ਤੇ ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈਟੀਉ ਦਾ ਘਰ ਵੀ ਘੇ ਰਿਆ। ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੀਆਂ ਸੱਮਸਿਆਵਾਂ ਦਾ ਜਿਕਰ ਕੀਤਾ ਤੇ ਪੰਜਾਬ ਸਰਕਾਰ ਨੂੰ ਘੇ ਰਿਆ।

ਪੰਜਾਬ ਵਿੱਚ ਛਾਏ ਇਸ ਗੰਭੀਰ ਸੰਕਟ ਦੇ ਸੰਬੰਧ ਵਿੱਚ ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈਟੀਉ ਨੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਜੀ-ਤੋੜ ਕੌਸ਼ਿਸ਼ ਕਰ ਰਹੀ ਹੈ ਤੇ ਜਲਦੀ ਹੀ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢ ਲਿਆ ਜਾਵੇਗਾ।ਉਹਨਾਂ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਪਿਛਲੀਆਂ ਸਰਕਾਰਾਂ ਨੂੰ ਠਹਿਰਾਇਆ ਹੈ ।

ਪੰਜਾਬ ਦੇ ਊਰਜਾ ਮੰਤਰੀ ਦੇ ਇਸ ਬਿਆਨ ਤੇ ਸਰਵਣ ਸਿੰਘ ਪੰਧੇਰ ਨੇ ਤਿੱ ਖਾ ਪ੍ਰਤੀਕਰਮ ਦਿੱਤਾ ਹੈ ਤੇ ਕਿਹਾ ਹੈ ਕਿ ਮਾਨ ਸਰਕਾਰ ਚਾਹੇ ਜਿਹਦੇ ਤੇ ਮਰਜੀ ਇਲਜ਼ਾਮ ਲਾਵੇ ਪਰ ਹੋਣਾ ਤਾਂ ਸਾਡਾ ਨੁਕਸਾਨ ਹੀ ਹੈ ।

ਦੇਖਿਆ ਜਾਵੇ ਤਾਂ ਬਿਜਲੀ ਸੰ ਕਟ ਕਾਰਣ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ ।ਤੇ ਜੇਕਰ ਗੱਲ ਕਰੀਏ ਕਿਸਾਨੀ ਦੀ ਤਾਂ ਇੱਕ ਤੋਂ ਇੱਕ ਮਾਰ ਉਹਨਾਂ ਨੂੰ ਪੈ ਰਹੀ ਹੈ।ਪਹਿਲਾਂ ਮੌਸਮ ਦੀ ਮਾਰ,ਗਰਮੀ ਕਾਰਣ ਝਾੜ ਘੱਟਣ ਤੇ ਹੋਏ ਨੁ ਕਸਾਨ  ਤੇ ਹੁਣ ਪੰਜਾਬ ਵਿੱਚ ਗਹਿਰਾਉਂਦੇ ਹੋਏ ਬਿਜਲੀ ਸੰਕਟ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਕੋਈ ਪੇਸ਼ ਨਾ ਚੱਲਦੀ ਦੇਖ ਹੁਣ ਸੜਕਾਂ ਤੇ ਉਤਰ ਰੋ ਸ ਧ ਰਨੇ ਲਾਉਣਾ ਹੀ ਆਖਰੀ ਰਾਹ ਰਹਿ ਗਿਆ ਹੈ ਕਿਸਾਨਾਂ ਕੋਲ।