India Khetibadi Punjab

ਅੱਧੀ ਰਾਤ ਨੂੰ ਮੋਰਚੇ ‘ਚ ਅਲਰਟ ਹੋਈਆਂ ਕਿਸਾਨ ਜਥੇਬੰਦੀਆਂ, ਜਾਣੋ ਕਿਸ ਗੱਲ ਦੀ ਪਈ ਭਣਕ

ਖਨੌਰੀ ਬਾਰਡਰ : ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ 17 ਦਿਨ ਹੋ ਗਏ ਹਨ। ਉਹ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਮਰਨ ਵਰਤ ਤੇ ਬੈਠੇ ਹੋਏ ਹਨ। ਇਸੇ ਦੌਰਾਨ ਕੱਲ ਦੇਰ ਰਾਤ ਕਿਸਾਨ ਆਗੂਆਂ ਨੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਕਦੇ ਵੀ ਮੋਰਚੇ ’ਤੇ ਹਮਲਾ ਕਰ ਸਕਦੀ ਹੈ।

ਇੱਕ ਵੀਡੀਓ ਡਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਦੋ ਤਿੰਨ ਵਜੇ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਨ। ਕਿਸਾਨ ਆਗਾਂ ਨੇ ਕਿਹਾ ਕਿ ਹਮਲਾ ਕਰਨ ਦਾ ਮਤਲਬ ਜਗਜੀਤ ਸਿੰਘ ਡੱਲੇਵਾਲ ਨੂੰ ਉਠਾ ਕੇ ਹਸਪਤਾਲ ਲਿਜਾ ਕੇ ਮੋਰਚੇ ਤੋਂ ਪਿੱਛੇ ਹਟਾ ਸਕਦੀਆਂ ਹਨ।

ਉਨ੍ਹਾਂ ਨੇ ਆਸ-ਪਾਸ ਦੇ ਪਿੰਡਾਂ ਨੂੰ ਅਪੀਲ ਕੀਤੀ ਕਿ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਲੰਗਰ ਆ ਰਿਹਾ ਉਹ ਆਪਦੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ ’ਚ ਪਹੁੰਚਣ ਤਾਂ ਜੋ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ  ਦਿੱਤਾ ਜਾ ਸਕੇ।

ਨਵਦੀਪ ਸਿੰਘ ਜਲਵੇੜਾ ਨੇ ਲੋਕਾਂ ਨੂੰ ਕੀਤੀ ਅਪੀਲ

ਇੱਥੇ ਹੀ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੇ ਵੀ ਪੰਜਾਬ ਦੋ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਮੋਰਚੇ ਵਿੱਚ ਆ ਕੇ ਡਟਣ। ਉਨ੍ਹਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਪਿਛਲੇ 16 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਨਵਦੀਪ ਨੇ ਕਿਹਾ ਕਿ 40 ਸਾਲ ਦਾ ਸੰਘਰਸ਼ ਵਿਚੋਂ ਜਗਜੀਤ ਸਿੰਘ ਡੱਲੇਵਾਲ ਜਿਹਾ ਵਡਾ ਲੀਡਰ ਪੈਦਾ ਹੋਇਆ ਹੈ। ਉਨ੍ਹਾਂਣ ਨੇ ਕਿਹਾ ਕਿ ਨਾ ਰੱਬ ਕਰੇ ਇੰਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਦੁਬਾਰਾ ਮੋਰਚੇ ਲਗਾਉਣ ਦੇ ਕਾਬਲ ਨਹੀਂ ਰਹਾਂਗੇ, ਲੋਕ ਇਹ ਭੁੱਲ ਜਾਣ ਕੇ MSP ਕੀ ਹੁੰਦੀ ਹੈ।

ਨਵਦੀਪ ਨੇ ਕਿਹਾ ਕਿ ਜੇਕਰ ਡੱਲੇਵਾਲ ਜੀ ਮਰਨ ਵਰਤ ’ਤੇ ਬੈਠੇ ਨੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਫ਼ਸਲਾਂ ਨੂੰ ਬਚਾਉਣ ਲਈ ਬੈਠੇ ਹਨ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇੱਕ ਵਾਰ ਪ੍ਰਸ਼ਾਸਨ ਉਨ੍ਹਾਂ ਨੂੰ ਚੱਕ ਕੇ ਲੈ ਗਿਆ ਸੀ ਪਰ ਇਸ ਵਾਰ ਅਸੀਂ ਉਨ੍ਹਾਂ ਨੂੰ ਹੱਥ ਨਹੀਂ ਲੱਗਣ ਦਿੰਦੇ, ਜਦੋਂ ਅਸੀਂ ਸਾਡੇ ’ਚ ਜਾਨ ਅਸੀਂ ਇੱਥੇ ਡਟ ਕੇ ਖੜਾਗੇ। ਉਨ੍ਹਾਂ ਨੇ ਲੋਕਾਂ ਨੂੰ ਹੱਥ ਬੰਨ ਕੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਖਨੌਰੀ ਬਾਰਡਰ ਪਹੁੰਚਣ।

ਕਿਸਾਨ ਅਭਿਮਨਿਊ ਕੋਹਾੜ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਕੇਂਦਰ ਸਰਕਾਰ 12 ਵਜੇ ਤੋਂ ਬਾਅਦ ਖਨੌਰੀ ਮੋਰਚੇ ’ਤੇ ਹਮਲਾ ਕਰ ਸਕਦੀ ਹੈ, ਕਿਉਂਕਿ ਮੋਰਚੇ ਦੀ ਚੜ੍ਹਦੀ ਕਲਾ ਤੋਂ ਸਰਕਾਰਾਂ ਘਬਰਾ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਕਿਸਾਨਾਂ ਦੇ ਸਾਵਾਲਾਂ ਦਾ ਜਵਾਬ ਨਹੀਂ ਹੈ।