Lok Sabha Election 2024 Punjab

ਭਾਜਪਾ ਸਣੇ ‘ਆਪ’ ਉਮੀਦਵਾਰ ਦਾ ਹੋਇਆ ਵਿਰੋਧ, ਕਿਸਾਨਾਂ ਪੁੱਛੇ ਸਵਾਲ

ਬਿਉਰੋ ਰਿਪੋਰਟ – ਕਿਸਾਨਾਂ ਦੇ ਟਾਰਗੇਟ ‘ਤੇ ਬੀਜੇਪੀ ਦੇ ਉਮੀਦਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ। ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਕਿਸਾਨਾਂ ਨੇ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਹੈ। ਹਾਲਾਂਕਿ ਚੋਣ ਕਮਿਸ਼ਨ ਦੀਆਂ ਸਖਤ ਹਿਦਾਇਤਾਂ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਬਲਾਚੌਰ ਗਹੂੰਣ ਰੋਡ ਬੈਰੀਕੇਟ ਲਗਾ ਕੇ ਰੋਕ ਦਿੱਤਾ। ਦੋਵੇਂ ਆਗੂ ਬਾਬਾ ਬਲਰਾਜ ਮੰਦਰ ਵਿੱਚ ਮੱਥਾ ਟੇਕ ਕੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਪਰਤ ਰਹੇ ਸਨ। ਉਧਰ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਕਾਕਾ ਬਰਾੜ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਫਾਜ਼ਿਲਕਾ ਦੇ ਡਬਵਾਲਾ ਕਲਾਂ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਕਾਕਾ ਬਰਾੜ ਨੂੰ ਘੇਰਾ ਪਾਇਆ ਗਿਆ। ਕਿਸਾਨ ਆਗੂਆਂ ਨੇ ਇੱਕ ਕਿਸਾਨ ਦੇ ਮਸਲੇ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਵਾਲ ਪੁੱਛੇ। ਉਧਰ ਜਦੋਂ ਉਮੀਦਵਾਰ ਗੁਰਮੀਤ ਸਿੰਘ ਕਾਕਾ ਬਰਾੜ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆਏ ।

ਨਾਮਜ਼ਦਗੀ ਦੇ ਦੌਰਾਨ ਵੀ ਹੋਇਆ ਸੀ ਵਿਰੋਧ

ਇਸ ਤੋਂ ਪਹਿਲਾਂ ਕਿਸਾਨਾਂ ਨੇ ਨਾਮਜ਼ਦਗੀ ਭਰਨ ਦੌਰਾਨ ਵੀ ‘ਆਪ’ ਦੇ ਉਮੀਦਵਾਰ ਕਾਕਾ ਬਰਾੜ ਨੂੰ ਘੇਰ ਦੇ ਹੋਏ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਹੱਕ ਵਿੱਚ ਹਰਿਆਣਾ ਖ਼ਿਲਾਫ਼ ਕੋਈ ਸਖਤ ਸਟੈਂਡ ਨਾ ਲੈਣ ਤੇ ਸਵਾਲ ਪੁੱਛੇ ਸਨ। ਕਿਸਾਨਾਂ ਦਾ ਇਲਜ਼ਾਮ ਸੀ ਸ਼ੁਭਕਰਨ ਅਤੇ ਪ੍ਰੀਤਪਾਲ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਆਖ਼ਰ ਹਰਿਆਣਾ ਪੁਲਿਸ ਖ਼ਿਲਾਫ਼ FIR ਕਿਉਂ ਨਹੀਂ ਦਰਜ ਕੀਤੀ।

ਇਹ ਵੀ ਪੜ੍ਹੋ – ਜ਼ਮਾਨਤ ‘ਤੇ ਬਾਹਰ ਆਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ‘ਤੇ ਕੱਸਿਆ ਤੰਜ, ਅਮਿਤ ਸ਼ਾਹ ਨੇ ਕੀਤਾ ਪਲਟਵਾਰ