‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 31 ਮਾਰਚ ਨੂੰ ਬੀਜੇਪੀ ਇੱਕ ਸਾਜਿਸ਼ ਦੇ ਤਹਿਤ ਪ੍ਰਦਰਸ਼ਨ ਕਰ ਰਹੀ ਹੈ ਤਾਂ ਕਿ ਕਿਸਾਨਾਂ ਦਾ ਅਤੇ ਉਨ੍ਹਾਂ ਦਾ ਆਪਸ ਵਿੱਚ ਟਕਰਾਅ ਹੋਵੇ ਅਤੇ ਕਿਸਾਨੀ ਅੰਦੋਲਨ ਨੂੰ ਤੋੜਿਆ ਜਾ ਸਕੇ। ਇਨ੍ਹਾਂ ਦੀ ਸਾਜਿਸ਼ ਨੂੰ ਨਾਕਾਮ ਕਰਨ ਦੇ ਲਈ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਦੇ ਪ੍ਰਦਰਸ਼ਨ ਦਾ ਵਿਰੋਧ ਨਾ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਿੱਤਾ ਜਾਵੇ। ਜੇਕਰ ਅਸੀਂ ਵੀ ਡਾਂਗਾਂ ਲੈ ਕੇ ਇਨ੍ਹਾਂ ਦਾ ਵਿਰੋਧ ਕਰਨ ਲਈ ਚਲੇ ਗਏ ਤਾਂ ਜਨਤਾ ਦਾ ਜਨਤਾ ਨਾਲ ਹੀ ਟਕਰਾਅ ਹੋ ਜਾਵੇਗਾ। ਕੱਲ੍ਹ ਬੀਜੇਪੀ ਪੰਜਾਬ ਵਿੱਚ ਉਨ੍ਹਾਂ ਦੇ ਵਿਧਾਇਕ ਅਰੁਣ ਨਾਰੰਗ ਦੀ ਮਲੋਟ ਵਿੱਚ ਹੋਈ ਕੁੱਟਮਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੀ ਹੈ।
India
Punjab
ਬੀਜੇਪੀ ਦੇ ਪ੍ਰਦਰਸ਼ਨ ਦਾ ਵਿਰੋਧ ਕਰਨ ਨਾਲ ਕਿਸਾਨ ਲੀਡਰ ਚੜੂਨੀ ਨੂੰ ਕਿਹੜੀ ਸਾਜਿਸ਼ ਦਾ ਡਰ, ਪੜ੍ਹੋ ਇਹ ਖਬਰ
- March 30, 2021

Related Post
India, International, Manoranjan, Punjab
ਫਿਲਮ ‘ਚਲ ਮੇਰਾ ਪੁੱਤ’ ‘ਚੋਂ ਕੱਟੇ ਗਏ ਇਫਤਿਖਾਰ ਠਾਕੁਰ
July 28, 2025