Khetibadi Punjab

ਕਿਸਾਨ ਆਗੂ ਹੋ ਗਏ ਇਕੱਠੇ, ਮਿਲ ਲੜਨਗੇ ਕੇਂਦਰ ਖ਼ਿਲਾਫ਼ ?

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ 49 ਦਿਨ ਹੋ ਗਏ ਹਨ। ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤੜਾਂ ਵਿਚ 4- ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵਿਚਾਲੇ ਹੋਈ ਅੱਜ ਦੀ ਅਹਿਮ ਮੀਟਿੰਗ ਖਤਮ ਹੋ ਗਈ ਹੈ।

ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਸਾਂਝੀ ਏਕਤਾ ਦਿਖਾਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਵੀ ਆਗੂ ਇੱਕ ਦੂਜੇ ਦੇ ਖਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕਰੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਮਿਲ ਕੇ ਅੰਦੋਲਨ ਨੂੰ ਅੱਗੇ ਵਧਾਵਾਂਗੇ ਅਤੇ ਏਕੇ ਦੀ ਅਗਲੀ ਮੀਟਿੰਗ ਪਾਤੜਾਂ ‘ਚ ਇਸੇ ਥਾਂ ‘ਤੇ 18 ਤਰੀਕ ਨੂੰ ਹੋਵੇਗੀ।

ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ, ਇਹ ਮੀਟਿੰਗਾਂ ਅੱਗੇ ਵੀ ਜਾਣਕਾਰੀ ਰਹਿਣਗੀਆਂ। ਕਿਸਾਨ ਆਗੂ ਉਗਰਾਹਾਂ ਨੇ ਕਿਹਾ ਕਿ ਇਕੱਲੇ ਲੜ ਕੇ ਅਸੀਂ ਜਿੱਤ ਨਹੀਂ ਸਕਦੇ, ਲੋਕਾਂ ਦੇ ਸਮਰਥਨ ਨਾਲ ਹੀ ਅਸੀਂ ਜਿੱਤਾਂਗੇ। ਪੰਧੇਰ ਤੇ ਉਗਰਾਹਾਂ ਨੇ ਕਿਹਾ ਕਿ ਜਥੇਬੰਦੀਆਂ ਦਾ ਕੋਈ ਵੀ ਆਗੂ ਕਦੇ ਵੀ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਦਾ ਦੁਸ਼ਮਣ ਸਾਂਝਾ ਹੈ ਅਸੀਂ ਮਿਲ ਕੇ ਹੀ ਜਿੱਤ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਵਾਲੇ ਪ੍ਰਦਰਸ਼ਨ ਵੀ ਅਸੀਂ ਮਿਲ ਕੇ ਕੀਤਾ ਹੈ। ਉਗਰਾਹਾਂ ਨੇ ਕਿਹਾ ਕਿ ਅਸੀਂ ਸਮਝ ਗਏ ਕੇ ਮਿਲ ਕੇ ਹੀ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਨੇ ਮੀਡੀਆ ਨੂੰ ਵੀ ਬੇਨਤੀ ਹੈ ਕੇ ਕਿਸੇ ਤੋਂ ਵੀ ਇੰਟਰਵੀਊ ਚ ਅਜਿਹਾ ਸਵਾਲ ਨਾ ਪੁੱਛਿਓ ਜਿਸ ਨਾਲ ਵਿਵਾਦ ਖੜ੍ਹਾ ਹੋਵੇ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੀਟਿੰਗ ਚੰਗੇ ਮਹੌਲ ਵਿੱਚ ਹੋਈ ਹੈ। ਮੋਰਚਾ ਵੀ ਇਹ ਸੋਚਦਾ ਹੈ ਕਿ ਸਾਰੇ ਦਲਾਂ ਦਾ ਇੱਕਜੁਟ ਹੋਣਾ ਹੋਵੇਗਾ। ਜਨਤਾ ਦਾ ਸਹਿਯੋਗ ਬਿਨਾਂ ਕਿਸੇ ਫਰਕ ਨਾਲ ਨਹੀਂ ਹੋ ਸਕਦਾ। ਅੱਜ ਫਿਰ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਇੱਕ ਦੇ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਾ ਹੈ। ਸਾਡਾ ਯੁੱਧ ਵੀ ਸਮਝਾ ਹੈ ਅਤੇ ਸੰਘਰਸ਼ ਵੀ ਸਮਝਾ ਰਿਹਾ ਹੈ। 18 ਤਾਰੀਖ਼ ਕੋਈ ਵੀ ਇਸੇ ਜਗ੍ਹਾ ‘ਤੇ ਮੈਂਟਿੰਗ ਕਰੇਗਾ।

ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਇਸ ਮੀਟਿੰਗ ਦਾ ਸਭ ਤੋਂ ਵੱਡਾ ਆਉਟਪੁਟ ਹੈ ਕਿ ਇੱਕਤਾ ਲਈ ਇਹ ਮੀਟਿੰਗ ਹੁੰਦੀ ਹੈ। ਤਾਲੇਮੇਲ ਗਰੁੱਪ ਨੇ ਫੈਸਲਾ ਕੀਤਾ ਹੈ। ਇਹ 18 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੋਹਰ ਲੱਗੇਗੀ। ਇਸ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਕੋਨੇ ਦੀ ਰਣਨੀਤੀ ਤਿਆਰ ਕੀਤੀ ਗਈ।

ਇੱਥੇ ਹੀ ਦੱਸ ਦਈਏ ਕਿ ਕਿ ਚੱਲ ਰਹੀ ਮੀਟਿੰਗ ਬਲਬੀਰ ਸਿੰਘ ਰਾਜੇਵਾਲ ਵਿਚਕਾਰ ਹੀ ਛੱਡ ਕੇ ਚਲੇ ਗਏ ਹਨ, ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸੰਬੰਧੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ, ਜਦੋਂ ਕਿ ਕਿਸਾਨ ਜਥੇਬੰਦੀਆਂ ਦੇ ਦੂਜੇ ਆਗੂਆਂ ਨੇ ਦੱਸਿਆ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੂੰ ਕੋਈ ਜ਼ਰੂਰੀ ਕੰਮ ਸੀ, ਜਿਸ ਕਰਕੇ ਉਨ੍ਹਾਂ ਨੂੰ ਜਾਣਾ ਪਿਆ ਹੈ।