Punjab

6 ਦਸੰਬਰ ਤੋਂ ਕਿਸਾਨਾਂ ਦਾ ਦਿੱਲੀ ਕੂਚ! ਭਾਜਪਾ ਲੀਡਰ ਆਪਣੀ ਜੁਬਾਨ ਤੋਂ ਨਾ ਭੱਜਣ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਹੁਣ ਪੈਦਲ 6 ਦਸੰਬਰ ਤੋਂ ਦਿੱਲੀ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਬਿਨ੍ਹਾਂ ਟਰੈਕਟਰ ਅਤੇ ਟਰਾਲਿਆਂ ਤੋਂ ਦਿੱਲੀ ਨੂੰ ਜਾਣਗੇ ਅਤੇ ਉਨ੍ਹਾਂ ਨੂੰ ਜ਼ਰੂਰੀ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹ ਸਾਰਾ ਸਮਾਨ ਹਰਿਆਣੇ ਦੇ ਕਿਸਾਨਾਂ ਤੋਂ ਲੈਣਗੇ। ਪੰਧੇਰ ਨੇ ਕਿਹਾ ਕਿ ਹਰਿਆਣੇ ਦੇ ਖੇਤੀਬਾੜੀ ਮੰਤਰੀ ਅਤੇ ਕੇਂਦਰ ਸਰਕਾਰ ਵਿਚ ਮੰਤਰੀ ਰਵਨੀਤ ਸਿੰਘ ਬਿੱਟੀ ਨੇ ਕਿਹਾ ਕਿ ਜੇਕਰ ਕਿਸਾਨ ਬਿਨਾ ਟਰੈਕਟਰ ਟਰਾਲੀ ਤੋਂ ਦਿੱਲੀ ਜਾਣਗੇ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾਵੇਗਾ ਅਤੇ ਹੁਣ ਕਿਸਾਨ ਚਾਹੁੰਦੇ ਹਨ ਕਿ ਭਾਜਪਾ ਦੇ ਇਹ ਦੋਵੇਂ ਵੱਡੇ ਲੀਡਰ ਆਪਣੀ ਜੁਬਾਨ ਤੋਂ ਨਾ ਭੱਜਣ। ਪੰਧੇਰ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਚੀਜ਼ਾ ਹਰਿਆਣੇ ਦੇ ਕਿਸਾਨ ਪੂਰੀਆਂ ਕਰਨਗੇ।

ਪੰਧੇਰ ਨੇ ਆਪਣੇ ਰੂਟ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨਾਂ ਦਾ ਜਥਾ ਸਭ ਤੋਂ ਪਹਿਲਾਂ ਪੜਾਅ ਜੱਗੀ ਸਿਟੀ ਸੈਂਟਰ ਅੰਬਾਲਾ ਵਿਚ ਕਰੇਗਾ। ਇਸ ਤੋਂ ਬਾਅਦ ਉਹ ਅਗਲਾ ਪੜਾਅ ਮੋਹੜਾ ਮੰਡੀ, ਖਾਨਪੁਰ, ਜੱਟਾ ਥੇਹ, ਪਿੱਪਲੀ ਵਿਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜਥਾ 9 ਤੋਂ 5ਵਜੇ ਤੱਕ ਚਲਾਇਆ ਜਾਵੇਗਾ ਅਤੇ ਜਥਾ ਸੜਕ ‘ਤੇ ਹੀ ਰਾਤ ਗੁਜਾਰੇਗਾ। ਜੇ ਸਰਕਾਰ ਜਥੇ ਨੂੰ ਰੋਕਦੀ ਹੈ ਤਾਂ ਅਸੀਂ ਲੋਕਾਂ ਨੂੰ ਦੱਸਣ ਵਿਚ ਦੇਵਾਂਗੇ ਕਿ ਸ਼ੰਭੂ ਬਾਰਡਰ ‘ਤੇ ਕੰਧ ਕਿਸ ਨੇ ਕੀਤੀ ਹੈ ਅਤੇ ਲੋਕਾਂ ਨੰ ਕੌਣ ਤੰਗ ਕਰ ਰਿਹਾ ਹੈ।

ਪੰਧੇਰ ਨੇ ਕਿਹਾ ਕਿ ਜਥੇ ਨੂੰ ਮਰਜੀਵੜਿਆ ਦਾ ਨਾਮ ਦਿੱਤਾ ਹੈ ਅਤੇ ਪਹਿਲੀ ਜਥੇ ਵਿਚ ਸੀਨੀਅਰ ਕਿਸਾਨ ਲੀਡਰ ਹੋਣਗੇ, ਜਿਨ੍ਹਾਂ ਵਿਚ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਸੁਰਜੀਤ ਸਿੰਘ ਫੂਲ ਅਤੇ ਬਲਜਿੰਦਰ ਸਿੰਘ ਹਰਿਆਣੇ ਤੋਂ ਅਤੇ ਹੋਰ ਲੀਡਰ ਹੋਣਗੇ।

ਇਹ ਵੀ ਪੜ੍ਹੋ – ਸਾਬਕਾ ਡੀਐਸਪੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ! 14 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ