India Punjab

ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਐਸਕੇਐਮ ਦਾ ਵਫ਼ਦ ਜਾਵੇਗਾ ਲਖੀਮਪੁਰ ਖੀਰੀ

‘ਦ ਖਾਲਸ ਬਿਊਰੋ:ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਲਖੀਮਪੁਰ ਖੀਰੀ ਜਾਣ ਦਾ ਐਲਾਨ ਕੀਤਾ ਹੈ ।ਇਸ ਮੌਕੇ ਬੋਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਕਿਹਾ ਕਿ ਇਸ ਕੇਸ ਨਾਲ ਜੁੜੇ ਗਵਾਹਾਂ ਤੇ ਲਗਾਤਾਰ ਹਮਲੇ ਹੋ ਰਹੇ ਤੇ ਉਹਨਾਂ ਨੂੰ ਡਰਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਵੀ ਕਾਤਿਲਾਂ ਨੂੰ ਬਚਾਉਣ ਤੇ ਲੱਗੀ ਹੋਈ ਹੈ।
ਉਹਨਾਂ ਕਿਹਾ ਕਿ ਉਥੇ ਜਾ ਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਵੇਗੀ ਕਿ ਜੇਕਰ ਉਹ ਇਸੇ ਤਰੀਕੇ ਨਾਲ ਗਵਾਹਾਂ ਤੇ ਹਮਲੇ ਹੋਣ ਦਿੰਦਾਂ ਰਹੇਗਾ ਤਾਂ ਕਿਸਾਨ ਕੋਈ ਵੱਡੀ ਕਾਲ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਰਵਾਨਾ ਹੋਣ ਵਾਲੇ ਕਿਸਾਨਾਂ ਦੇ ਜਥੇ ਦੇ ਵਿੱਚ ਪੂਰੇ ਭਾਰਤ ਤੋਂ ਹੀ ਕਿਸਾਨ ਜਥੇਬੰਦੀਆਂ ਸ਼ਾਮਿਲ ਹੋਈਆਂ ਹਨ।ਉਥੇ ਜਾ ਕੇ ਇੱਕ ਮੀਟਿੰਗ ਵੀ ਕੀਤੀ ਜਾਵੇਗੀ ਤੇ ਪੀੜਤ ਕਿਸਾਨਾਂ ਤੇ ਜੇਲ ਵਿੱਚ ਬੰਦ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।
ਹਰਿਆਣੇ ਤੋਂ ਕਿਸਾਨ ਆਗੂ ਰਤਨ ਮਾਨ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਕਿ ਯੂਪੀ ਸਰਕਾਰ ਇਸ ਕੇਸ ਦੇ ਗਵਾਹਾਂ ਨੂੰ ਬਚਾਉਣ ਵਿੱਚ ਲਗੀ ਹੋਈ ਹੈ ਤੇ ਕਿਸਾਨ ਆਗੂ ਉਥੇ ਜਾ ਕੇ ਮੀਟਿੰਗ ਕਰਨਗੇ ਤੇ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ।ਇਸ ਮੁਹਿੰਮ ਵਿੱਚ ਹਰਿਆਣੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ ।

ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਵੀ ਇਸ ਮਾਮਲੇ ਸੰਬੰਧੀ ਬੋਲਦਿਆਂ ਕਿਹਾ ਕਿ ਉਥੇ ਜਾ ਕੇ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਗਲੇ ਐਲਾਨ ਕੀਤੇ ਜਾਣਗੇ ।
ਇਸ ਪ੍ਰੈਸ ਕਾਨਫਰੰਸ ਵਿੱਚ ਨੌਜਵਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਵੀ ਮੌਜੂਦ ਸਨ ਤੇ ਉਹਨਾਂ ਕਿਹਾ ਕਿ ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਇਹ ਸਾਫ਼ ਕਰ ਦਿੱਤਾ ਹੈ ਕਿ ਕੇਂਦਰੀ ਮੰਤਰੀ ਦਾ ਪੁਤਰ ਦੋਸ਼ੀ ਹੈ ਪਰ ਫਿਰ ਵੀ ਪੀੜਤ ਪਰਿਵਾਰ ਦਾ ਪੱਖ ਸੁਣੇ ਬਿਨਾਂ ਦੌਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ,ਜੋ ਕਿ ਸਰਾਸਰ ਧੱਕਾ ਸੀ ਤੇ ਜਿਸ ਲਈ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਸੀ।
ਇਸ ਤੋਂ ਹੋਰ ਰਾਜਾਂ ਤੋਂ ਆਏ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਬਾਰੇ ਸਵਾਲ ਪੁਛੇ ਜਾਣ ਤੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਦਸਿਆ ਕਿ ਇਸ ਨਾਲ ਮੋਰਚੇ ਨੂੰ ਕੋਈ ਫ਼ਰਕ ਨੀ ਪੈਂਦਾ ਤੇ ਸਸਪੈਂਡ ਕੀਤੇ ਹੋਏ ਆਗੂਆਂ ਤੇ 15 ਮਈ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਲਖੀਮਪੁਰ ਖੀਰੀ ਦਾ ਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਇਥੇ ਭਾਜਪਾ ਲੀਡਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਨੇ ਆਪਣੀ ਜੀਪ ਥੱਲੇ ਦੇ ਕੇ ਮਾਰ ਦਿੱਤਾ ਸੀ।ਜਿਸ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਹੋ ਗਈ ਸੀ,ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਇਹ ਜ਼ਮਾਨਤ ਰੱਦ ਕਰਦਿਆਂ ਹਾਈ ਕੋਰਟ ਨੂੰ ਝਾੜ ਪਾਈ ਸੀ।ਹੁਣ ਇਸੇ ਕੇਸ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਉਥੇ ਆਪਣਾ ਵਫ਼ਦ ਭੇਜ ਰਿਹਾ ਹੈ।