ਚੰਡੀਗੜ੍ਹ : ਪੰਜਾਬ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਅੱਜ ਪੰਜਾਬ ਬੰਦ ਹੈ। ਸ਼ਾਮ 4 ਵਜੇ ਤੱਕ ਬੱਸਾਂ, ਟਰੇਨਾਂ, ਆਟੋ ਅਤੇ ਟੈਕਸੀਆਂ ਨਹੀਂ ਚੱਲਣਗੀਆਂ। ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ।
ਕਿਸਾਨਾਂ ਨੇ ਅੱਜ ਸਵੇਰੇ ਸ਼ੰਭੂ ਰੇਲਵੇ ਟਰੈਕ ’ਤੇ ਧਰਨਾ ਮਾਰ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ। ਰੇਲਵੇ ਨੇ ਪਹਿਲਾਂ ਹੀ ਪੰਜਾਬ ਆਉਣ ਵਾਲੀਆਂ ਰੇਲ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ। ਇਸ ਲਈ ਰੇਲ ਗੱਡੀਆਂ ਵਿਚ ਮੁਸਾਫਰਾਂ ਦੇ ਫਸਣ ਦੀ ਪਹਿਲਾਂ ਹੀ ਕੋਈ ਸੰਭਾਵਨਾ ਨਹੀਂ ਹੈ।
ਪਟਿਆਲਾ-ਰਾਜਪੁਰਾ ਰੋਡ ’ਤੇ ਧਰੇੜੀ ਜੱਟਾਂ ’ਤੇ ਕਿਸਾਨਾਂ ਨੇ ਟੋਲ ਪਲਾਜ਼ਾ ਜਾਮ ਕਰ ਦਿੱਤਾ ਹੈ ਤੇ ਆਵਾਜਾਈ ਠੱਪ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਮਗਰੋਂ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਸੂਬੇ ’ਚ ਲਗਪਗ 140 ਥਾਵਾਂ ’ਤੇ ਪੰਜਾਬ ਬੰਦ ਕੀਤਾ ਗਿਆ ਹੈ।
- ਅੰਮ੍ਰਿਤਸਰ – 32
- ਮੋਗਾ – 10
- ਫਿਰੋਜ਼ਪੁਰ – 8
- ਤਰਨ ਤਾਰਨ – 4
- ਕਪੂਰਥਲਾ – 6
- ਰੋਪੜ – 2
- ਮੋਹਾਲੀ – 2
- ਜਲੰਧਰ – 9
- ਹੁਸ਼ਿਆਰਪੁਰ – 9
- ਗੁਰਦਾਸਪੁਰ – 9
- ਫਰੀਦਕੋਟ – 1
- ਪਠਾਨਕੋਟ – 1
- ਪਟਿਆਲਾ – 12
- ਨਵਾਂ ਸ਼ਹਿਰ – 2
- ਲੁਧਿਆਣਾ – 6
- ਬਠਿੰਡਾ – 3
- ਮਾਨਸਾ – 2
- ਫਾਜ਼ਿਲਕਾ – 3
- ਮੁਕਤਸਰ – 2
- ਸੰਗਰੂਰ – 9
- ਫਤਿਹਗ੍ਹੜ ਸਾਹਿਬ – 2