Punjab

ਕਣਕ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਮਾਨਸਾ ਮੰਡੀ ਵਿੱਚ ਕਿਸਾਨ ਪਰੇਸ਼ਾਨ

‘ਦ ਖਾਲਸ ਬਿਊਰੋ:ਵਿਸਾਖੀ ਦੇ ਤਿਉਹਾਰ ਨੂੰ ਆਮ ਤੋਰ ਤੇ ਕਿਸਾਨਾਂ ਤੇ ਕਣਕਾਂ ਦੀ ਵਾਢੀ ਨਾਲ ਜੋੜਿਆ ਜਾਂਦਾ ਹੈ,ਕਣਕ ਵੱਢ ਤੇ ਵੇਚ ਵੱਟ ਕੇ ਵਿਹਲੇ ਹੋਏ ਜਿਮੀਦਾਰਾਂ ਨਾਲ ਜੋੜਿਆ ਜਾਂਦਾ ਹੈ ਪਰ ਮਾਨਸਾ ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨ ਤਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ।
ਔਲਾਦ ਵਾਂਗੂ ਪਾਲੀ ਫ਼ਸਲ ਨੂੰ ਮੰਡੀਆਂ ਵਿੱਚ ਰੁਲਦੀ ਦੇਖ ਕਿਸਾਨਾਂ ਦੇ ਦਿਲ ਦਾ ਦਰਦ ਨੂੰ ਉਹਨਾਂ ਦੇ ਚਿਹਰਿਆਂ ਸਾਫ਼ ਤੋਰ ਤੇ ਝੱਲਕ ਰਿਹਾ ਹੈ ।ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਦੇ ਦਾਅਵਾ ਤਾਂ ਕੀਤਾ ਸੀ ਪਰ ਮੰਡੀਆਂ ਵਿੱਚ ਦਿਖਾਈ ਦੇ ਰਹੇ ਕਣਕ ਦੇ ਵੱਡੇ ਵੱਡੇ ਢੇਰ ਅਤੇ ਕਈ ਕਈ ਦਿਨਾਂ ਤੋਂ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਕਿਸਾਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਣ ਲਈ ਕਾਫੀ ਹਨ।

ਇਸ ਸੰਬੰਧੀ ਸਰਕਾਰ ਦਾ ਪੱਖ ਰਖਦੇ ਹੋਏ ਜਿਲਾ ਮੰਡੀ ਅਧਿਕਾਰੀ ਰਜਨੀਸ਼ ਗੋਇਲ ਨੇ ਦੱਸਿਆ ਹੈ ਕਿ ਕਣਕ ਦੇ ਖਰਾਬ ਹੋਣ ਸੰਬੰਧੀ ਐਫ.ਸੀ.ਆਈ. ਵੱਲੋਂ ਬਣਾਈ ਟੀਮ ਮਾਨਸਾ ਆਵੇਗੀ ਅਤੇ ਉਨਾਂ ਵੱਲੋਂ ਸੈਂਪਲ ਲੈਣ ਤੋਂ ਬਾਦ ਕਣਕ ਦੀ ਖਰੀਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਤੇ ਟਰੱਕ ਓਪਰੇਟਰਾਂ ਦੀ ਆਪਸੀ ਲੜਾਈ ਕਾਰਨ ਲਿਫਟਿੰਗ ਵਿੱਚ ਸੱਮਸਿਆ ਆ ਰਹੀ ਹੈ ।
ਪਹਿਲਾਂ ਕਿਸਾਨ ਵਿਸਾਖੀ ਦਾ ਮੇਲਾ ਦੇਖਣ ਤੋਂ ਬਾਅਦ ਹੀ ਕਣਕਾਂ ਦੀ ਵਾਢੀ ਕਰਦੇ ਸਨ, ਪਰ ਹੁਣ ਸਮਾਂ ਬਦਲਣ ਦੇ ਨਾਲ ਮਸ਼ੀਨੀ ਯੁੱਗ ਕਾਰਨ ਪਹਿਲਾਂ ਹੀ ਕਟਾਈ ਹੋਣ ਕਰਕੇ ਕਿਸਾਨ ਦੇ ਵਿਚ ਬੈਠੇ ਹਨ। ਉਨ੍ਹਾਂ ਕਿਹਾ ਕਿ ਵਿਸਾਖੀ ਦੇ ਤਿਉਹਾਰ ਤੇ ਵੀ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ। ਕਿਸਾਨਾਂ ਦੀ ਮੰਨੀਏ ਤਾਂ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੁੱਲ ਚੁੱਕੀ ਹੈ। ਤੇ ਉਧਰ ਸਰਕਾਰੀ ਅਧਿਕਾਰੀ ਆਪਣੀਆਂ ਸਮੱਸਿਆਵਾਂ ਦੱਸ ਰਹੇ ਹਨ।