ਮੁਹਾਲੀ : ਪੰਜਾਬ ‘ਚ ਕਿਸਾਨ ਇੱਕ ਵਾਰ ਫਿਰ ਰੇਲਵੇ ਟਰੈਕ ‘ਤੇ ਧਰਨਾ ਦੇਣ ਜਾ ਰਹੇ ਹਨ। ਇਸ ਵਾਰ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨਾਂ ਨੇ 3 ਅਕਤੂਬਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਧਰਨਾ ਦੇਣਗੇ ਅਤੇ ਰੇਲਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਨਗੇ।
ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਲਖੀਮਪੁਰ ਖੀਰੀ ਕਾਂਡ, MSP ਲੀਗਲ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਮਜ਼ਦੂਰਾਂ ਦੀ 200 ਦਿਨ ਮਨਰੇਗਾ, ਫਸਲੀ ਬੀਮਾ ਯੋਜਨਾ ਅਤੇ ਆਦੀਵਾਸੀਆਂ ਦੀ ਸਵਿੰਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਬਾਕੀ ਕਈ ਹੋਰ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ 3 ਅਕਤੂਬਰ ਦੇ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਹੈ। ਇਹ ਅੰਦੋਲਨ ਤਾਮਿਲਨਾਡੂ, ਕੇਰਲਾ, ਮੱਧ ਪ੍ਰਦੇਸ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਮੇਤ ਹੋਰ ਕਈ ਸੂਬਿਆਂ ਵਿੱਚ ਹੋਵੇਗਾ। ਪੰਧੇਰ ਨੇ ਕਿਹਾ ਕਿ ਪੰਜਾਬ ਵਿੱਚ 22 ਜ਼ਿਲਿਆਂ ਵਿੱਚ ਰੇਲ ਰੋਕੋ ਅੰਦੋਲਨ ਦੁਪਹਿਰ 12 : 30 ਵਜੇ ਤੋਂ 2:30 ਵਜੇ ਤੱਕ ਕੀਤਾ ਜਾਵੇਗਾ।
ਝੇਨੇ ਦੀ ਖਰੀਦ ’ਤੇ ਬੋਲਦਿਆਂ ਪੰਝੇਰ ਨੇ ਕਿਹਾ ਕਿ ਪੰਜਾਬ ਮੁਤਾਬਕ ਅੱਜ ਤੋਂ ਝੇਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਦੂਜੇ ਪਾਸੇ ਆੜ੍ਹਤੀਏ ਅਤੇ ਸਾਲਰ ਮਾਲਕ ਹੜਤਾਲ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦਾ ਤਰੁੰਤ ਹੱਲ ਕੱਢੇ।
ਪਰਾਲੀ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਿਰਫ ਦੋ 2 ਪ੍ਰਤੀਸ਼ਤ ਹੀ ਪਰਾਲੀ ਕਾਰਨ ਪ੍ਰਦੂਸ਼ਣ ਹੋ ਰਿਹਾ ਪਰ ਸਰਕਾਰ ਇਸ ਮਸਲੇ ਨੂੰ ਹੱਲ ਦੇ ਬਜਾਏ ਚੈਨਲਾਂ ’ਤੇ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ ਹੈ। ਪੰਧਰੇ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਜੋ 51 % ਪ੍ਰਦੂਸ਼ਣ ਇੰਡਸਟਰੀ ਕਰਦੀ ਅਤੇ 21 % ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਹਨ, ਕੇਂਦਰ ਸਰਕਾਰ ਇਸ ’ਤੇ ਗੱਲ ਕਿਉਂ ਨਹੀਂ ਕਰਦੀ।
ਪੰਧੇਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਹੀ ਅਦਾਲਤਾਂ ਵਿੱਚ ਪਰਾਲੀ ਦੇ ਮੁੱਦੇ ਨੂੰ ਹੀ ਕਿਉਂ ਚੁੱਕਿਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੱਢੇ।