Punjab

ਕਿਸਾਨਾਂ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮਨਾਉਣ ਦੀ ਖਿੱਚੀ ਤਿਆਰੀ, ਕਾਕਾ ਸਿੰਘ ਕੋਟੜਾ ਨੇ ਕੀਤਾ ਵੱਡਾ ਐਲਾਨ

ਬਿਉਰੋ ਰਿੁਪੋਰਟ – ਕਿਸਾਨਾਂ ਵੱਲੋਂ ਪਿਛਲੇ ਸਾਲ ਦਿੱਲੀ ਕੂਚ ਸਮੇਂ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਵਿਚ 21 ਫਰਵਰੀ ਨੂੰ ਪਹਿਲੀ ਬਰਸੀ ਮਨਾਈ ਜਾ ਰਹੀ ਹੈ, ਜਿਸ ਦੇ ਚਲਦੇ ਅੱਜ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ ਜ਼ਿਲ੍ਹਾ ਬਠਿੰਡਾ ‘ਚ ਪਹੁੰਚ ਕੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਜਾ ਨਿਰੀਖਣ ਕੀਤਾ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਦਿੱਲੀ ਕੂਚ ਰੋਕਣ ਸਮੇਂ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਤੇ ਉਸ ਦੀ ਬਰਸੀ ਪੰਜਾਬ ਸਮੇਤ ਪੂਰੇ ਦੇਸ਼ ਵਿਚ ਮਨਾਈ ਜਾਵੇਗੀ। 21 ਫਰਵਰੀ ਨੂੰ ਪਿੰਡ ਬੱਲੋਂ ਵਿਚ 10 ਵਜੇ ਭੋਗ ਪਾਏ ਜਾਣ ਤੋਂ ਬਾਅਦ ਦਾਣਾ ਮੰਡੀ ਵਿਚ ਬਰਸੀ ਸਮਾਗਮ ਕਰਕੇ ਮਗਰੋਂ ਸ਼ਹੀਦ ਸ਼ੁਭਕਰਨ ਸਿੰਘ ਦੇ ਬੁੱਤ ਤੋਂ ਘੁੰਡ ਚੁਕਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ – 7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ, ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਵੀ ਦਿੱਤਾ ਅਸਤੀਫ਼ਾ