Punjab

ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ,ਸੂਬੇ ਭਰ ਵਿੱਚ 6 ਥਾਂਵਾਂ ‘ਤੇ ਲਾਇਆ ਪੱਕਾ ਡੇਰਾ

 ਪਟਿਆਲਾ  : ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਸੂਬੇ ਭਰ ਵਿੱਚ 6 ਥਾਂਵਾਂ ‘ਤੇ ਕਿਸਾਨਾਂ ਨੇ ਰਾਸ਼ਟਰੀ ਤੇ ਕੌਮੀ ਮਾਰਗਾਂ ਨੂੰ ਬੰਦ ਕਰ ਦਿੱਤਾ ਹੈ ਤੇ ਪੱਕਾ ਡੇਰਾ ਲਾ ਲਿਆ ਹੈ।

ਕਿਸਾਨਾਂ ਵਲੋਂ ਸਰਕਾਰ ਤੇ ਵਾਅਦਾ ਖਿਲਾਫ਼ੀ ਦਾ ਇਲਜ਼ਾਮ ਲਗਾਇਆ ਹੈ। ਜਿਹੜੀਆਂ ਜਗਾਵਾਂ ‘ਤੇ ਸੂਬੇ ਵਿੱਚ ਕਿਸਾਨਾਂ ਵੱਲੋਂ ਪੱਕੇ ਧਰਨੇ ਲਾਏ ਗਏ ਹਨ,ਉਹਨਾਂ ਵਿੱਚ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ,ਅੰਮ੍ਰਿਤਸਰ ਵਿੱਚ ਕਥੁਨੰਗਲ ਟੋਲ ਪਲਾਜ਼ਾ ਟਹਿਣਾ ਟੀ-ਪੁਆਇੰਟ ‘ਤੇ ਫਰੀਦਕੋਟ ਵਿੱਚ,ਤਿੰਨ ਕੋਨੀਆਂ ਪੁੱਲ ਮਾਨਸਾ,ਮੁਕੇਰੀਆਂ ਤੇ ਤਲਵੰਡੀ ਸਾਬੋ ਸ਼ਾਮਲ ਹਨ।

ਇਸ ਬਾਰੇ ਆਪ ਸਰਕਾਰ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਇੱਕ ਨਿਜ਼ੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਲਈ ਗੱਲਬਾਤ ਦੇ ਰਾਹ ਹਮੇਸ਼ਾ ਖੁੱਲੇ ਹਨ। ਮੁੱਖ ਮੰਤਰੀ ਮਾਨ ਨੇ ਖੁੱਦ ਉਹਨਾਂ ਨਾਲ ਮੀਟਿੰਗ ਕੀਤੀ ਸੀ। ਇਸ ਤਰਾਂ ਨਾਲ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ।

ਉਧਰ ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਪਰ ਜੱਦ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਹੋ ਰਹੀਆਂ ਹਨ ਤਾਂ ਉਹ ਕੀ ਕਰਨ ਤੇ ਕਿਧਰ ਨੂੰ ਜਾਣ। ਇਸ ਲਈ ਇਹ ਧਰਨਾ ਹੁਣ ਲਗਾਤਾਰ ਜਾਰੀ ਰਹੇਗਾ।

ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਲਈ ਇਹ ਧਰਨੇ ਦਿੱਤੇ ਜਾ ਰਹੇ ਹਨ,ਉਹਨਾਂ ਵਿੱਚ ਮੁੱਖ ਤੋਰ ਤੇ,ਲੰਪੀ ਸਕੀਨ ਬੀਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ,ਗੁਲਾਬੀ ਸੁੰਡੀ ਤੇ ਤੇਲੇ ਦੀ ਵਜਾ ਨਾਲ ਖਰਾਬ ਹੋਈ ਫਸਲ ਸਬੰਧੀ ਮੁਆਵਜ਼ਾ,ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਵਿਚੋਂ ਰੈਡ ਐਂਟਰੀ ਖਤਮ ਕਰਨਾ,ਮੂੰਗੀ ਤੇ 1000 ਰੁਪਏ ਬੋਨਸ,ਕਣਕ ਦੇ ਘੱਟ ਉਤਪਾਦਨ ਤੇ ਬੋਨਸ ਤੇ ਹੋਰ ਵੀ ਕਈ ਮੰਗਾਂ ਸ਼ਾਮਲ ਹਨ,ਜਿਹਨਾਂ ਨੂੰ ਲੈ ਕੇ ਕਿਸਾਨ ਕੱਲ ਤੋਂ ਹੀ ਡੱਟੇ ਹੋਏ ਹਨ।