The Khalas Tv Blog Punjab ਕਿਸਾਨ ਦੀਆਂ ਧੀਆਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਹਵਾਈ ਫੌਜ ‘ਚ ਬਣੀਆਂ ਫਲਾਇੰਗ ਅਫਸਰ
Punjab

ਕਿਸਾਨ ਦੀਆਂ ਧੀਆਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਹਵਾਈ ਫੌਜ ‘ਚ ਬਣੀਆਂ ਫਲਾਇੰਗ ਅਫਸਰ

Farmer's daughters made Punjab proud became flying officers in the Indian Air Force

ਕਿਸਾਨ ਪਰਿਵਾਰ ਨਾਲ ਜੁੜੀ ਰੋਪੜ ਦੀ ਇਵਰਾਜ ਕੌਰ ਤੇ ਗੁਰਦਾਸਪੁਰ ਦੀ ਪ੍ਰਭਸਿਮਰਨ ਕੌਰ ਹੈਦਰਾਬਾਦ ਤੋਂ ਟ੍ਰੇਨਿੰਗ ਕਰਨ ਦੇ ਬਾਅਦ ਭਾਰਤੀ ਹਵਾਈ ਫੌਜ ‘ਚ ਫਲਾਇੰਗ ਅਫਸਰ ਬਣੀਆਂ ਹਨ। ਉੁਨ੍ਹਾਂ ਦੀ ਇਸ ਉਪਲਬਧੀ ਨਾਲ ਪਰਿਵਾਰ ਹੀ ਨਹੀਂ ਪੂਰੇ ਸੂਬੇ ਨੂੰ ਮਾਣ ਹੈ। ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਮੋਹਾਲੀ ਦੀਆਂ ਇਹ ਵਿਦਿਆਰਥਣਾਂ ਰਹਿ ਚੁੱਕੀਆਂ ਹਨ।

ਪੰਜਾਬ ਦੇ ਰੋਜ਼ਗਾਰ ਉਤਪਤੀ, ਕੌਸ਼ਲ ਵਿਕਾਸ ਦੇ ਟ੍ਰੇਨਿੰਗ ਮੰਤਰੀ ਅਮਨ ਅਰੋੜਾ ਨੇ ਦੋਵੇਂ ਮਹਿਲਾ ਅਫਸਰਾਂ ਨੂੰ ਵਧਾਈ ਦਿੱਤੀ ਹੈ। ਫਲਾਇੰਗ ਅਫਸਰ ਇਵਰਾਜ ਫਲਾਇੰਗ ਬ੍ਰਾਂਚ ਵਿਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ ਜਦੋਂਕਿ ਇਵਰਾਜ ਦੇ ਪਿਤਾ ਜਸਪ੍ਰੀਤ ਸਿੰਘ ਕਿਸਾਨ ਹਨ। ਦੂਜੇ ਪਾਸੇ ਫਲਾਇੰਗ ਅਫਸਰ ਪ੍ਰਭਸਿਮਰਨ ਕੌਰ ਦੇ ਪਿਤਾ ਪਰਮਜੀਤ ਸਿੰਘ ਵੀ ਕਿਸਾਨ ਹਨ। ਪ੍ਰਭਸਿਰਮਨ ਦੀ ਨਿਯੁਕਤੀ ਹਵਾਈ ਫੌਜ ਦੀ ਐਜੂਕੇਸ਼ਨ ਬ੍ਰਾਂਚ ਵਿਚ ਹੋਵੇਗੀ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 4 ਕੈਡੇਟ ਭਾਰਤੀ ਹਵਾਈ ਫੌਜ ਵਿਚ ਕਮਿਸ਼ਨ ਅਫਸਰ ਬਣੇ ਹਨ। ਚਾਰੋਂ ਕੈਡੇਟਸ ਵਿਚ ਈਸ਼ਾਨ ਬਖਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖਸ਼ੀ ਤੇ ਅਰਮਾਨਦੀਪ ਸਿੰਘ ਸ਼ਾਮਲ ਹਨ। ਚਾਰਾਂ ਕੈਡਿਟਾਂ ਨੂੰ ਹੈਦਰਾਬਾਦ ਵਿੱਚ ਪਾਸਿੰਗ ਆਊਟ ਪਰੇਡ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਕੀਤਾ ਗਿਆ ਸੀ।

Exit mobile version