‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚਿਆਂ ‘ਤੇ ਇੱਕ ਸਾਲ ਤੋਂ ਰਹਿ ਰਹੇ ਕਿ ਸਾਨਾਂ ਦੀ ਅੱਜ ਘਰ ਵਾਪਸੀ ਹੋ ਰਹੀ ਹੈ। ਕਿ ਸਾਨ ਜੇਤੂ ਫਤਿਹ ਮਾਰਚ ਦੇ ਰੂਪ ਵਿੱਚ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸਦੇ ਨਾਲ ਹੀ ਤੁਹਾਨੂੰ ਇਹ ਤਸਵੀਰ ਭਾਵੁਕ ਕਰ ਦੇਵੇਗੀ ਅਤੇ ਸਰਕਾਰ ਨੂੰ ਸ਼ੀਸ਼ਾ ਵਿਖਾ ਦੇਵੇਗੀ ਕਿ ਕਿ ਸਾਨ ਸਿਰਫ਼ ਗੱਲਾਂ ਕਰਨੀਆਂ ਹੀ ਨਹੀਂ ਜਾਣਦੇ, ਉਸ ਨੂੰ ਅਮਲ ਵਿੱਚ ਵੀ ਲਿਆਉਂਦੇ ਹਨ। ਕਿਸਾਨਾਂ ਨੇ ਘਰ ਜਾਣ ਤੋਂ ਪਹਿਲਾਂ ਸਿਰਫ਼ ਸਮਾਨ ਹੀ ਨਹੀਂ ਸਮੇਟਿਆ ਬਲਕਿ ਸੜਕਾਂ ‘ਤੇ ਜਮ੍ਹਾ ਕੂੜਾ-ਕਰਕਟ ਵੀ ਸਾਫ਼ ਕੀਤਾ। ਇਹ ਸੇਵਾ ਅਤੇ ਸਮਰਪਣ ਦੀ ਭਾਵਨਾ ਹੀ ਸੀ ਜਿਸ ਕਰਕੇ ਕਿ ਸਾਨ ਮੋਰਚਾ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਚੱਲਿਆ ਅਤੇ ਆਪਣੇ ਮਕਸਦ ਨੂੰ ਹਾਸਿਲ ਕਰਨ ਵਿੱਚ ਸਫ਼ਲ ਹੋਇਆ।
ਤੁਹਾਨੂੰ ਦੱਸ ਦੇਈਏ ਕਿ ਸੱਤਾਧਾਰੀ ਸਰਕਾਰ ਵੱਲੋਂ ਕਿ ਸਾਨਾਂ ਨੂੰ ਬਦ ਨਾਮ ਕਰਨ ਲਈ ਕਈ ਹੱਥਕੰਡੇ ਅਪਣਾਏ ਗਏ। ਕਿਸਾਨਾਂ ਨੂੰ ਕਦੇ ਮਵਾਲੀ ਅਤੇ ਕਦੇ ਕੁੱਝ ਕਹਿ ਕੇ ਭੰਡਿਆ ਜਾਂਦਾ ਰਿਹਾ। ਸਰਕਾਰ ਕਈ ਚਾਲਾਂ ਚੱਲਦੀ ਰਹੀ ਕਿ ਕਿ ਸਾਨਾਂ ਦਾ ਵਰਤਾਉ ਸਹੀ ਨਹੀਂ ਹੈ, ਇਹ ਆਪਣੇ ਟੈਂਟਾਂ ਦੇ ਆਲੇ-ਦੁਆਲੇ ਗੰਦ ਪਾਉਂਦੇ ਹਨ। ਪਰ ਇਸ ਤਸਵੀਰ ਨੇ ਸਾਫ਼ ਕਰ ਦਿੱਤਾ ਹੈ ਕਿ ਕਿ ਸਾਨ ਪੂਰੀ ਸਾਫ-ਸਫ਼ਾਈ ਦਾ ਧਿਆਨ ਰੱਖਦੇ ਹਨ ਅਤੇ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਮੰਨਵਾਉਣ ਵਿੱਚ ਮਾਹਿਰ ਹਨ। ਕਿਸਾਨਾਂ ਕੋਲ ਸਬਰ ਅਤੇ ਹਿੰਮਤ ਦੋਵੇਂ ਚੀਜ਼ਾਂ ਬੁਲੰਦ ਹਨ।