ਕਿਸਾਨਾਂ ਵੱਲੋਂ ਭਲਕੇ ਪੰਜਾਬ ਸਰਕਾਰ ਦੇ ਵੀਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਨੂੰ ਯਾਨੀ 31 ਮਾਰਚ ਨੂੰ ਪੰਜਾਬ ਸਰਕਾਰ ਦੇ ਖਿਲਾਫ 12 ਤੋਂ 4 ਵਜੇ ਤੱਕ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ 17 ਜਿਲਿਆਂ ਵਿੱਚ 30 ਥਾਵਾਂ ’ਤੇ ਧਰਨਾ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਦੋਵਾਂ ਫੋਰਮਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਿਛਲੇ ਦਿਨੀਂ ਕਿਸਾਨਾਂ ਦਾ ਖਨੌਰੀ ਅਤੇ ਸੰਭੂ ਬਾਰਡਰ ’ਤ ਨੁਕਸਾਨ ਹੋਇਆ ਹੈ, ਜਿਵੇਂ ਕਿ ਟਰੈਕਟਰ- ਟਰਾਲੀਆਂ, ਟੈਂਟ,ਫਰਿੱਜ, ਏਸੀ, ਕੂਲਰ ਅਤੇ ਹੋਰ ਜੋ ਵੀ ਸਮਾਨ ਚੋਰੀ ਹੋਇਆ ਹੈ, ਪੰਜਾਬ ਸਰਕਾਰ ਉਸਦੀ ਭਰਪਾਈ ਕਰੇ।
ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਹੈ ਉਨ੍ਹਾਂ ਖਿਲਾਫ਼ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਪੰਧੇਰ ਨੇ ਬਿਨਾਂ ਕਿਸੇਨ ਨਾਮ ਲਏ ਮੰਗ ਕੀਤੀ ਕਿ ਜਿਸ ਵਿਧਾਇਕ ਨੇ ਅੰਦੋਲਨ ਦੌਰਾਨ ਚੋਰੀ ਅਤੇ ਜਾਂ ਜਿਨਾਂ ਅਫ਼ਸਰਾਂ ਨੇ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਹਾ ਉਨ੍ਹਾਂ ਖ਼ਿਲਾਫ਼ ਨੂੰ ਬਰਖ਼ਾਸਤ ਕੀਤਾ ਜਾਵੇ। ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਦਿੱਲੀ ਦੇ ਮੰਤਰੀਆਂ ਨੂੰ ਬਚਾਉਣ ਦੇ ਲਈ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਹੈ।