‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਨਸਾ ਵਿੱਚ ਕਿਸਾਨਾਂ ਨੇ ਡੀਸੀ ਦਫਤਰ ਨੂੰ ਘੇਰ ਲਿਆ ਹੈ। ਕਿਸਾਨ ਬੈਰੀਕੇਡ ਤੋੜ ਕੇ ਡੀਸੀ ਦਫਤਰ ਪਹੁੰਚ ਗਏ। ਕਿਸਾਨ ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। BKU ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਸ਼ਾਸਨ ਵੱਲੋਂ 5 ਲੱਖ ਰੁਪਏ ਮਾਤਾ ਤੇਜ ਕੌਰ ਦੇ ਸਸਕਾਰ ਮੌਕੇ ਦਿੱਤੇ ਗਏ ਸੀ ਅਤੇ ਬਾਕੀ ਦੇ 5 ਲੱਖ ਰੁਪਏ ਅੱਜ ਭੋਗ ‘ਤੇ ਦਿੱਤੇ ਜਾਣੇ ਸੀ, ਜੋ ਕਿ ਹਾਲੇ ਤੱਕ ਨਹੀਂ ਦਿੱਤੇ ਗਏ। ਕਿਸਾਨੀ ਅੰਦੋਲਨ ਦੌਰਾਨ 80 ਸਾਲਾ ਮਾਤਾ ਤੇਜ ਕੌਰ ਦੀ ਰੇਲਵੇ ਟਰੈਕ ‘ਤੇ ਧਰਨਾ ਦੇਣ ਮੌਕੇ ਮੌਤ ਹੋ ਗਈ ਸੀ। ਇੱਕ ਮਹੀਨੇ ਬਾਅਦ ਮਾਤਾ ਤੇਜ ਕੌਰ ਦਾ ਸਸਕਾਰ ਕੀਤਾ ਗਿਆ ਸੀ।