Punjab

ਮਾਨਸਾ ਵਿੱਚ ਕਿਸਾਨਾਂ ਨੇ ਡੀਸੀ ਕੰਪਲੈਕਸ ਦਾ ਕੀਤਾ ਘਿਰਾਓ

‘ਦ ਖ਼ਾਲਸ ਬਿਊਰੋ : ਮਾਲਵਾ ਪੱਟੀ ‘ਚ ਗੁਲਾਬੀ ਸੁੰਡੀ ਕਾਰਣ ਤਬਾਹ ਹੋਈ ਨਰਮੇ ਦੀ ਫਸਲ ਮੁਆਵਜ਼ੇ ਲਈ ਲਈ ਕਿਸਾਨਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰ ਸ਼ਨ ਲਗਾਤਾਰ ਜਾਰੀ ਹਨ ।ਇਸੇ ਤਹਿਤ ਅੱਜ ਮਾਨਸੇ ਵਿੱਚ ਸੜਕਾਂ ਤੇ ਫ਼ਿਰ ਕਿਸਾਨਾਂ ਦਾ ਰੋ ਹ ਦੇਖਣ ਨੂੰ ਮਿਲਿਆ,ਜਦੋਂ ਸਰਕਾਰ ਦੀ ਬੇਰੁਖੀ ਤੋਂ ਤੰਗ ਆਏ ਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਕੰਪਲੈਕਸ ਦਾ ਘਿਰਾਓ ਕਰਕੇ ਪੁਲੀਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਨਾਅਰੇਬਾਜ਼ੀ ਕੀਤੀ।

ਮਾਨਸਾ ਜ਼ਿਲ੍ਹੇ ‘ਚ ਗੁਲਾਬੀ ਸੁੰਡੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਕਰ ਦਿੱਤੀ ਸੀ, ਜਿਸ ਕਾਰਨ ਕਿਸਾਨ ਮੁਆਵਜ਼ਾ ਲੈਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਧਰ ਨਾ ਦੇ ਰਹੇ ਹਨ।ਭਾਵੇਂ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਹਾਮੀ ਭਰੀ ਸੀ, ਪਰ ਫਿਰ ਵੀ ਸੈਂਕੜੇ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ,ਜਿਸ ਤੋਂ ਦੁਖੀ ਹੋਏ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੀ ਅਗਵਾਈ ਵਿੱਚ ਪੁਲੀਸ ਦਾ ਬੈਰੀਕੇਡ ਤੋੜ ਸੁੱਟਿਆ ਤੇ ਡੀਸੀ ਕੰਪਲੈਕਸ ਦਾ ਘਿਰਾਓ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਉਨ੍ਹਾਂ ਦੇ ਰੋਸ-ਪ੍ਰਦਰ ਸ਼ਨ ਇਸੇ ਤਰਾਂ ਜਾਰੀ ਰਹਿਣਗੇ।