The Khalas Tv Blog Punjab ਕਿਸਾਨਾਂ ਦਾ ਕਪਾਹ ਦੀ ਫਸਲ ਤੋਂ ਮੋਹ ਹੋਇਆ ਭੰਗ, ਬੀਜਣ ਲੱਗੇ ਹੋਰ ਫਸਲਾਂ
Punjab

ਕਿਸਾਨਾਂ ਦਾ ਕਪਾਹ ਦੀ ਫਸਲ ਤੋਂ ਮੋਹ ਹੋਇਆ ਭੰਗ, ਬੀਜਣ ਲੱਗੇ ਹੋਰ ਫਸਲਾਂ

ਪੰਜਾਬ ਦਾ ਕਿਸਾਨਾਂ ਦਾ ਕਪਾਹ ਦੀ ਫਸਲ ਤੋਂ ਮੋਹ ਭੰਗ ਹੋ ਰਿਹਾ ਹੈ। ਕਿਸਾਨਾਂ ਹੁਣ ਕਪਾਹ ਬਿਜਣ ਦੀ ਜਗ੍ਹਾ ਹੋਰ ਫਸਲਾਂ ਨੂੰ ਤਰਜੀਹ ਦੇ ਰਹੇ ਹਨ। ਕਿਸਾਨ ਪਿਛਲੇ ਸਾਲ ਝੋਨੇ ਦੀ ਫਸਲ ਦੇ ਮੁਕਾਬਲੇ ਕਪਾਹ ਦੀ ਫਸਲ ਵਿੱਚੋਂ ਜਿਆਦਾ ਮੁਨਾਫਾ ਨਹੀਂ ਕਮਾ ਸਕੇ ਸਨ, ਜਿਸ ਕਰਕੇ ਕਿਸਾਨ ਝੋਨੇ ਦੀ ਬਾਸਮਤੀ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਪਿਛਲੇ ਸਾਲ ਕਪਾਹ ਹੇਠ ਕੁੱਲ ਰਕਬਾ 2.14 ਲੱਖ ਹੈਕਟੇਅਰ ਸੀ ਪਰ ਹੁਣ ਉਹ ਘੱਟ ਕੇ ਕੇਵਲ 99,601.5 ਹੈਕਟੇਅਰ ਰਹਿ ਗਿਆ ਹੈ।

ਖੇਤੀਬਾੜੀ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 2023 ਵਿੱਚ ਕਿਸਾਨਾਂ ਨੇ ਕਪਾਹ ਦੀ ਫਸਲ ਤੋਂ 15 ਹਜ਼ਾਰ ਤੋਂ ਲੈ ਕੇ 20 ਹਜ਼ਾਰ ਤੱਕ ਦਾ ਮੁਨਾਫਾ ਕਮਾਇਆ ਸੀ ਪਰ ਇਸ ਦੇ ਮੁਕਾਬਲੇ ਝੋਨੇ ਤੋਂ 40 ਤੋਂ 45 ਹਜ਼ਾਰ ਦਾ ਮੁਨਾਫਾ ਕਮਾਇਆ ਗਿਆ ਸੀ। ਇਸ ਦੇ ਨਾਲ ਹੀ ਦੱਖਣੀ ਮਾਲਵੇ ਵਿੱਚ ਕਿਸਾਨ ਹੁਣ ਕਪਾਹ ਦੀ ਬਜਾਏ ਗਰਮੀਆਂ ਦੀ ਮੂੰਗੀ ਬੀਜਣ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕਈ ਅਜਿਹੇ ਬੀਜ ਵੀ ਵਿਕਣ ਦਾ ਡਰ ਹੈ, ਜਿਨ੍ਹਾਂ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਿਆਦਾ ਝਾੜ ਲੈਣ ਦੇ ਲਾਲਚ ਵਿੱਚ ਅਜਿਹੇ ਹਾਈਬ੍ਰਿਡ ਕਿਸਮਾਂ ਨੂੰ ਖਰੀਦ ਲੈਂਦੇ ਹਨ, ਜਿਨ੍ਹਾਂ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਹੈ।

ਪੰਜਾਬ ਸਰਕਾਰ ਨੇ ਇਸ ਸਾਲ  30. 57 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਰੱਖਿਆ ਹੈ, ਜਿਨ੍ਹਾਂ ਹੇਠ 10 ਲੱਖ ਹੈਕਟੇਅਰ ਬਾਸਮਤੀ ਕਿਸਮਾਂ ਅਤੇ 20. 57 ਲੱਖ ਹੈਕਟੇਅਰ ਗੈਰ-ਬਾਸਮਤੀ ਕਿਸਮਾਂ ਰੱਖਿਆ ਗਿਆ ਹੈ।

ਕਿਸਾਨਾਂ ਨੂੰ ਪਿਛਲੇ ਸਾਲ ਕਪਾਹ ਦਾ ਰੇਟ ਵੀ ਘੱਟ ਮਿਲਿਆ ਸੀ। ਕਿਸਾਨਾਂ ਨੂੰ 2023 ਵਿੱਚ ਕੇਵਲ 8 ਹਜ਼ਾਰ ਰੁਪਏ ਤੱਕ ਰੇਟ ਮਿਲਿਆ ਸੀ ਪਰ ਪਹਿਲਾਂ ਇਹ ਰੇਟ 10 ਤੋਂ 12 ਹਜ਼ਾਰ ਸੀ। ਇਸ ਦੇ ਨਾਲ ਹੀ ਗੁਲਾਬੀ ਕੀੜਾ ਅਕਸਰ ਹੀ ਕਪਾਹ ਦੀ ਫਸਲ ਨੂੰ ਬਰਬਾਦ ਕਰਦੀ ਹੈ। ਜਿਸ ਕਾਰਨ ਕਈ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ

ਕਿਸਾਨ ਮੂੰਗੀ ਨੂੰ ਦੇ ਰਹੇ ਤਰਜੀਹ

ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਜ਼ਿਲਕਾ, ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ, ਬਰਨਾਲਾ, ਫਰੀਦਕੋਟ ਅਤੇ ਮੋਗਾ ਵਿੱਚ ਕਿਸਾਨ ਮੂੰਗੀ ਦੀ ਕਾਸ਼ਤ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹ ਇਲਾਕੇ ਕਪਾਹ ਦੀ ਪੈਦਾਵਾਰ ਕਰਦੇ ਸਨ ਪਰ ਹੁਣ ਇਸ ਇਲਾਕੇ ਦੇ  45,000 ਹੈਕਟੇਅਰ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ।

ਇਹ ਵੀ ਪੜ੍ਹੋ –

ਜ਼ਮੀਨੀ ਵਿਵਾਦ ਦੌਰਾਨ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ

 

Exit mobile version