India Punjab

ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ! NGT ਦੇ ਮੈਂਬਰ ਨੇ ਤੱਥਾਂ ਨਾਲ ਕੀਤਾ ਖੁਲਾਸਾ

ਬਿਉਰੋ ਰਿਪੋਰਟ – ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਲੈਕੇ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਵੀ ਵਿਗਿਆਨਿਕ ਸਰਵੇਂ ਨਹੀਂ ਹੈ ਜੋ ਸਾਬਿਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਜੁਰਮਾਨਾ ਲਗਾਉਣਾ ਅਤੇ ਜੇਲ੍ਹ ਭੇਜਣਾ ਗਲਤ ਹੈ। ਉਨ੍ਹਾਂ ਨੇ ਇਸ ਨੂੰ ਕਿਸਾਨਾਂ ਦੇ ਨਾਲ ਨਾ- ਇਨਸਾਫੀ ਦੱਸਿਆ ਹੈ।

ਜਸਟਿਸ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਧੂੰਆਂ ਦਿੱਲੀ ਵਿੱਚ ਪਹੁੰਚ ਦਾ ਹੈ ਇਸ ਦੇ ਲਈ ਇੱਕ ਖਾਸ ਹਵਾ ਦੀ ਰਫਤਾਰ ਅਤੇ ਇੱਕ ਖਾਸ ਦਿਸ਼ਾ ਦੀ ਜ਼ਰੂਰਤ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਦਿੱਲੀ ਦੀ ਹਵਾ ਵਿੱਚ ਤੈਲੀਅ ਤੱਤਵ ਹੁੰਦੇ ਹਨ। ਉਨ੍ਹਾਂ ਕਿਹਾ ਇਹ ਵੀ ਕਹਿਣਾ ਸਹੀ ਨਹੀਂ ਹੈ ਕਿ ਫਸਲ ਦੇ ਅਵਸ਼ੇਸ਼ ਜੋ ਕੁਦਰਤੀ ਰੂਪ ਵਿੱਚ ਬਾਇਡਿਗ੍ਰੇਡੇਬਲ ਹਨ, ਉਹ ਦਿੱਲੀ ਵਿੱਚ ਫੈਲ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਦੀ ਅਸਲੀ ਵਜ੍ਹਾ ਕੁਝ ਹੋਰ ਹੈ। ਅਜਿਹੇ ਵਿੱਚ ਕਿਸਾਨਾਂ ‘ਤੇ ਕੇਸ ਦਰਜ ਕਰਨਾ ਗਲਤ ਹੈ।

ਪੰਜਾਬ ਦਿੱਲੀ ਦੀ ਸਰਹੱਦ ਦੇ ਨਾਲ ਨਹੀਂ ਜੁੜਿਆ ਹੋਇਆ ਹੈ, ਤਕਰੀਬਨ 1/4 ਸਰਹੱਦ ਹਰਿਆਣਾ ਦੇ ਨਾਲ ਲੱਗਦੀ ਹੈ। ਬਾਕੀ ਹਿੱਸਾ ਯੂਪੀ ਦੇ ਨਾਲ ਜੁੜ ਦਾ ਹੈ, ਜਦਕਿ ਅਲਵਰ ਦਾ ਥੋੜਾਂ ਹਿੱਸਾ ਰਾਜਸਥਾਨ ਦੇ ਨਾਲ ਲੱਗਦਾ ਹੈ। ਪੰਜਾਬ,ਹਰਿਆਣਾ ਅਤੇ ਯੂਪੀ ਦੀ ਦਿਸ਼ਾ ਵੱਖ-ਵੱਖ ਹੈ। ਹੁਣ ਇਹ ਸ਼ੋਰ ਮਚਾਉਣਾ ਕਿ ਜੇਕਰ ਪੰਜਾਬ ਵਿੱਚ ਪਾਰਲੀ ਸਾੜੀ ਜਾਂਦੀ ਹੈ ਤਾਂ ਇਸ ਦਾ ਧੂੰਆਂ ਦਿੱਲੀ ਵਿੱਚ ਪ੍ਰਦੂਸ਼ਣ ਕਰਦਾ ਹੈ। ਕੀ ਪੰਜਾਬ ਤੋਂ ਨਿਕਲਨ ਵਾਲੇ ਧੂੰਏਂ ਨੂੰ ਦਿੱਲੀ ਜਾਣ ਦਾ ਸ਼ੌਕ ਹੈ? ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਦਰਅਸਲ ਪਾਰਲੀ ਦੇ ਧੂੰਏਂ ਨੂੰ ਲੈਕੇ ਸਿਆਸਤ ਹੁੰਦੀ ਹੈ।

ਇਹ ਵੀ ਪੜ੍ਹੋ –  ਯੂਕੇ ‘ਚ ਕੱਲ੍ਹ ਅਗਲੇ ਪ੍ਰਧਾਨ ਮੰਤਰੀ ਲਈ ਚੋਣ! 2 ਪੰਜਾਬੀ ਉਮੀਦਵਾਰਾਂ ‘ਤੇ ਸਭ ਦੀਆਂ ਨਜ਼ਰਾਂ