ਖਨੌਰੀ : ਅੱਜ ਖਨੌਰੀ ਸਰਹੱਦ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਅਗਲੀ ਰਣਨਿਤੀ ਦਾ ਐਲਾਨ ਕੀਤਾ ਗਿਆ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ ਤੇ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ’ਤੇ ਬੈਠਣਗੇ ਤੇ ਕਿਸਾਨਾਂ ਵਲੋਂ ਪਹਿਲਾਂ ਉਲੀਕਿਆ ਪ੍ਰੋਗਰਾਮ ਜਿਉਂ ਦਾ ਤਿਉਂ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਡੱਲੇਵਾਲ ਨੂੰ ਚੁੱਕਿਆ ਹੈ ਪਰ ਇਕ ਡੱਲੇਵਾਲ ਦੇ ਜਾਣ ਨਾਲ ਕਈ ਹੋਰ ਡੱਲੇਵਾਲ ਖੜ੍ਹੇ ਹਨ।
ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਅਗਰ ਕੋਈ ਵੀ ਔਫਿਸ਼ਅਲ ਬਿਆਨ ਨਹੀਂ ਦੇ ਰਹੀ ਤਾਂ ਇਸਦਾ ਮਤਲਬ ਹੈ ਕਿ ਡੱਲੇਵਾਲ ਨੂੰ ਚੁੱਕਣ ਪਿੱਛੇ ਪੰਜਾਬ ਸਰਕਾਰ ਦਾ ਹੀ ਹੱਥ ਹੈ।
ਪੰਧੇਰ ਨੇ ਕਿਹਾ ਕਿ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਤੇ ਉਹਨਾਂ ਨੇ ਵੀ ਕਿਹਾ ਹੁਣ ਜਾਂ ਤਾਂ ਕੇਂਦਰ ਗੱਲਬਾਤ ਕਰੇਗੀ ਜਾਂ ਗੱਲਬਾਤ ਲਈ ਕੇਂਦਰ ਕੋਲ 10 ਦਿਨ ਦਾ ਸਮਾਂ ਹੈ। ਪੰਧੇਰ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਸਰਕਾਰਾਂ ਇੱਕ ਦੂਸਰੇ ਨਾਲ ਰਲੀਆਂ ਹੋਈਆਂ ਹਨ।
ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਅਗਰ ਮੇਰੀ ਇੱਥੇ ਸ਼ਹੀਦੀ ਹੋ ਜਾਂਦੀ ਆ ਤਾਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਾਂਗਾ ਤੇ ਉਦੋਂ ਤੱਕ ਮੇਰਾ ਸਸਕਾਰ ਨਾ ਕੀਤਾ ਜਾਵੇ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਨੂੰ ਸੋਚੀ ਸਮਝੀ ਸਕੀਮ ਨਾਲ ਲੁਧਿਆਣੇ ਲੈ ਕੇ ਗਏ ਆ ਤਾਂ ਜੋ ਕਿਸਾਨ ਖਨੌਰੀ ਤੋਂ ਲੁਧਿਆਣਾ ਵਾਪਸ ਆ ਜਾਣ
ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਆ ਕਿ 4 ਫੁੱਟ ਦਾ ਰਸਤਾ ਖੋਲਿਆ ਜਾ ਸਕਦਾ ਹੈ ਪਰ ਕਿਸਾਨਾਂ ਨੇ ਕਿਹਾ ਹੈ ਕਿ ਸਾਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ