ਮੁਹਾਲੀ : ਅੱਜ ਕਿਸਾਨ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕਰਨਗੇ। ਇਸਦਾ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਰ ਵੀਡੀਓ ਜਾਰੀ ਕਰਦਿਆਂ ਕੀਤਾ ਹੈ। ਪੰਧੇਰ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਅੰਦਰ 18 ਜ਼ਿਲਿਆਂ ਵਿੱਚ ਅਤੇ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20-25 ਥਾਵਾਂ ’ਤੇ ਭਗਵੰਤ ਮਾਨ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਜੋ ਜਬਰ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਹੈ ਅਤੇ ਕਿਸਾਨਾਂ ਮਜ਼ਦੂਰਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਅਸੀਂ ਜਿਹੜਾ ਅੱਜ ਅਰਥੀ ਫੂਕ ਮੁਜਾਹਰੇ ਕਰਾਂਗੇ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ SKM ਨੇ ਚੰਡੀਗੜ੍ਹ ਵਿੱਚ ਧਰਨੇ ਲਈ ਥਾਂ ਮੰਗੀ ਸੀ ਤਾਂ ਉਨ੍ਹਾਂ ਨੂੰ ਥਾਂ ਦੇਣ ਦੇ ਬਜਾਏ ਪੰਜਾਬ ਸਰਕਾਰ ਨੇ ਕਿਸਾਨਾਂ ‘ਤੇ ਰਾਹ ਰੋਕਣ ਅਤੇ ਸੜਕਾਂ ਜਾਮ ਕਰਨਾ ਦੀ ਗੱਲ ਕਰਕੇ ਲੋਕਾਂ ਵਿੱਚ ਜ਼ਹਿਰ ਭਰਨ ਦਾ ਕੰਮ ਕੀਤਾ।
ਕਈ ਮੁੱਦਿਆਂ ’ਤੇ ਸਰਕਾਰ ਨੂੰ ਘੇਰਦਿਆਂ ਪੰਧੇਰ ਨੇ ਕਿਹਾ ਕਿ ਬੀਬੀਐਮਬੀ ਇਸ ਪਾਣੀ ਵਾਲੇ ਸਮਝੌਤੇ ਦੇ ਵਿੱਚੋਂ ਸਾਡਾ ਹਿੱਸਾ ਖਾ ਲਿਆ ਇਤੇ ਕੋਈ ਵੀ ਲੀਡਰ ਦੇ ਮੂੰਹੋ ਇੱਕ ਸ਼ਬਦ ਨਹੀਂ ਨਿਕਲਿਆ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚੋਂ ਕੇਂਦਰੀਕਰਨ ਲਾਗੂ ਹੋ ਰਿਹਾ ਹੈ ਇਸ ਤੇ ਕਿਸ ਲੀਡਰ ਨੇ ਬਿਆਨ ਦਿੱਤਾ ਹੈ?
ਸਿੱਖਿਆ ਨੀਤੀ ਵਿੱਚ ਸੰਸਕ੍ਰਿਤ ਲਾਗੂ ਦੀ ਗੱਲ ਕੀਤੀ ਜਾ ਰਹੀ ਹੈ ਇਸ ਤੇ ਪੰਜਾਬ ਸਰਕਾਰ ਦੇ ਕਿਸੇ ਵੀ ਆਗੂ ਨੇ ਇੱਕ ਸ਼ਬਦ ਕਿਉਂ ਨਹੀਂ ਬੋਲਿਆ?
ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਘਿਉ ਖਿਚੜੀ ਵਾਲਾ ਕੰਮ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸ਼ਾਇਦ ਕੋਈ ਤਬਕਾ ਨਹੀਂ ਰਹਿ ਗਿਆ ਜਿਸ ’ਤੇ ਪੰਮਜਾਬ ਸਰਕਾਰ ਨੇ ਡਾਂਗ ਨਾ ਫੇਰੀ ਹੋਵੇ। ਪਹਿਲੀ ਵਾਰ ਕੋਈ ਮੁੱਖ ਮੰਤਰੀ ਪਿਛਲੇ 20 25 ਸਾਲਾਂ ਚ ਕਿਸਾਨ ਜਥੇਬੰਦੀਆਂ ਨਾਲ ਲੜ ਕੇ ਨਿਕਲਿਆ ਹੈ।