‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ 150 ਰੁਪਏ ਪ੍ਰਤੀ ਥੈਲਾ ਮਹਿੰਗੀ ਕਰਨ ਮਗਰੋਂ ਕਿਸਾਨ ਭੜਕ ਉੱਠੇ ਹਨ। ਕਿਸਾਨਾਂ ਨੇ ਇਸ ਦਾ ਸਖ਼ਤ ਵਿ ਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਫਸਲ ਦੀ ਕੀਮਤ ਵਧਾਈ ਜਾਵੇ, ਉਸ ਦਰ ਨਾਲ ਹੀ ਖਾਦ ਦਾ ਰੇਟ ਵਧਾਇਆ ਜਾਵੇ। ਸਰਕਾਰ ਨੂੰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਸਵਾਲ ਉਠਾਏ ਹਨ ਕਿ ਸਰਕਾਰ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਕੇ ਖਾਦਾਂ ਤੇ ਬੀਜਾਂ ਦੇ ਰੇਟ ਵਿੱਚ 20 ਤੋਂ 25% ਦਾ ਵਾਧਾ ਕਰ ਦਿੰਦੀ ਹੈ। ਇਸ ਨਾਲ ਕਿਸਾਨ ਲਗਾਤਾਰ ਕਰਜ਼ਾਈ ਹੋ ਰਹੇ ਹਨ।ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਸਰਕਾਰ ਮੁਸ਼ਕਲ ਨਾਲ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਖਾਦਾਂ ਤੇ ਬੀਜਾਂ ਦੇ ਰੇਟ ਵਿੱਚ 20 ਤੋਂ 25% ਦਾ ਵਾਧਾ ਕਰ ਦਿੱਤਾ ਜਾਂਦਾ ਹੈ। ਕਿਸਾਨ ਪਹਿਲਾਂ ਹੀ ਕਰਜ਼ਾਈ ਹੈ। ਉਹ ਇੰਨੇ ਮਹਿੰਗੀ ਖਾਦ ਤੇ ਬੀਜ ਕਿਵੇਂ ਖਰੀਦੋਗੇ? ਉਨ੍ਹਾਂ ਕਿਹਾ ਕਿ ਪਹਿਲਾਂ ਹੀ ਡੀਜ਼ਲ ਮਹਿੰਗਾ ਹੈ ਜਿਸ ਕਰਕੇ ਫਸਲਾਂ ਦੀ ਲਾਗਤ ਬੇਹੱਦ ਵੱਧਦੀ ਜਾ ਰਹੀ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ਵਧਾ ਦਿੱਤੇ ਹਨ। ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਪ੍ਰਤੀ ਥੈਲਾ ਮਹਿੰਗੀ ਮਿਲੇਗੀ। ਪੰਜਾਬ ਵਿੱਚ ਪਹਿਲਾਂ ਖਾਦ 1200 ਰੁਪਏ ਵਿੱਚ ਮਿਲਦੀ ਸੀ, ਹੁਣ ਇਸ ਦੀ ਕੀਮਤ 1350 ਰੁਪਏ ਹੋ ਗਈ ਹੈ।