‘ਦ ਖ਼ਾਲਸ ਬਿਊਰੋ : ਜਿੱਥੇ ਅੱਜ ਕਿਸਾਨਾਂ ਵੱਲੋਂ ਸੂਬੇ ਦੇ 10 ਜਿਲ੍ਹਿਆਂ ਵਿਚ 18 ਜਗ੍ਹਾ ਸੜਕਾਂ ਨੂੰ ਟੋਲ ਫ੍ਰੀ ਕਰਵਾ ਦਿੱਤੇ ਗਏ ਹਨ ਤਾਂ ਦੂਜੇ ਪਾਸੇ ਕਿਸਾਨਾਂ ਦੇ ਇਸ ਫੈਸਲੇ ਨੂੰ ਲੈ ਕੇ ਜਲੰਧਰ- ਪਾਠਾਨਕੋਟ ਹਾਈਵੇਅ ‘ਤੇ ਟੋਲ ਪਲਾਜ਼ਾ ‘ਤੇ ਜ਼ੋਰਦਾਰ ਹੰਗਾਮਾ ਹੋਇਆ ਹੈ। ਇਹ ਹੰਗਾਮਾ ਟੋਲ ਪਲਾਜ਼ਾ ਕਰਮਚਾਰੀਆਂ ਅਤੇ ਕਿਸਾਨਾਂ ਵਿਚਕਾਰ ਹੋਇਆ ਹੈ।
ਕਰਮਚਾਰੀਆਂ ਨੇ ਟੋਲ ਪਲਾਜ਼ੇ ਨੂੰ ਟੋਲ ਫ੍ਰੀ ਹੋਣ ‘ਤੇ ਸਖ਼ਤ ਵਿਰੋਧ ਕੀਤਾ ਅਤੇ ਕਿਸਾਨਾਂ ਨਾਲ ਹੰਗਾਮਾ ਸ਼ੁਰੂ ਕਰ ਦਿੱਤਾ। ਦੋਹਾਂ ਧਿਰਾਂ ਵਿਚਾਲੇ ਹੰਗਾਮਾਂ ਇੰਨਾ ਵੱਧ ਗਿਆ ਕਿ ਪ੍ਰਸਾਸ਼ਨ ਵੱਲੋਂ ਉੱਥੇ ਭਾਰੀ ਪੁਲਿਸ ਬੱਲ ਤਾਨਾਤ ਕੀਤੇ ਗਏ ਹਨ। ਟੋਲ ਪਲਾਜ਼ਾ ‘ਤੇ ਇਸ ਵੇਲੇ ਹਲਾਤ ਤਣਾਅਪੂਰਨ ਬਣਿਆ ਹੋਇਆ ਹੈ।
ਇਸ ਮੌਕੇ ਪੁਲਿਸ ਵੱਲੋਂ ਹਲਕਾ ਲਾਠੀ ਚਾਰਜ ਕੀਤਾ ਗਿਆ ਹੈ । ਇੱਕ ਪਾਸੇ ਵੱਡੀ ਗਿਣਤੀ ਵਿੱਛ ਇਕੱਠੇ ਹੋਏ ਕਿਸਾਨ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਲਈ ਜੱਦੋ- ਜਹਿਦ ਕਰ ਰਹੇ ਹਨ ਤਾਂ ਦੂਜੇ ਬੰਨੇ ਕਰਮਚਾਰੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਕਿਸਾਨਾਂ ਨਾਲ ਹੰਗਾਮਾ ਹੋ ਗਿਆ ਕਿ ਉਨ੍ਹਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਕੌਣ ਦੇਵੇਗਾ? ਕਰਮਚਾਰੀਆਂ ਨੇ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਫੜ ਕੇ ਕਿਸਾਨਾਂ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹਾ ਕਿ ਉਹ ਟੋਲ ਨੂੰ ਮੁਫਤ ਨਹੀਂ ਹੋਣ ਦੇਣਗੇ।
ਕਿਸਾਨਾਂ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਇਹ ਕਿਹਾ ਕਿ ਸੀ ਕਿ ਕਰਮਚਾਰੀਆਂ ਦੀ ਇੱਕ ਮਹੀਨੇ ਦੀ ਤਨਖਾਹ ਸਰਕਾਰ ਦੇਵੇਗੀ। ਇਸੇ ਦੌਰਾਨ ਪੁਲਿਸ ਨੇ ਕਈਆਂ ਮੀੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਦੱਸ ਦਈਏ ਕਿ ਅੱਜ ਕਿਸਾਨਾਂ ਵੱਲੋਂ ਅੱਜ ਸੂਬੇ ਦੇ 10 ਜਿਲ੍ਹਿਆਂ ਵਿਚ 18 ਜਗ੍ਹਾ ਸੜਕਾਂ ਨੂੰ ਟੋਲ ਫ੍ਰੀ ਕਰਵਾ ਦਿੱਤਾ ਗਿਆ ਹੈ। ਟੋਲ ਪਲਾਜ਼ਿਆਂ ਤੋਂ ਲੰਘਣ ਵਾਲੀ ਕਿਸੇ ਵੀ ਗੱਡੀ ਦੀ ਫੀਸ ਨਹੀਂ ਕੱਟਣ ਦਿੱਤੀ ਜਾਵੇਗੀ ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ 15 ਜਨਵਰੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਹਾ ਕਿ ਅਸੀਂ ਇਸ ਗੱਲ ਦਾ ਵੀ ਪੂਰੇ ਤਰੀਕੇ ਨਾਲ ਨੋਟਿਸ ਲਵਾਂਗੇ ਕਿ ਕੰਪਨੀਆਂ ਵੱਲੋਂ ਟੋਲ ਪਲਾਜ਼ਿਆ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਕੱਟੀਆਂ ਜਾਣ। ਜੇ ਕੋਈ ਕੰਪਨੀ ਅਜਿਹਾ ਕਰਦੀ ਹੈ ਤਾਂ ਉਸ ਕੰਪਨੀ ਦੇ ਟੋਲ ਪਲਾਜ਼ੇ ਉੱਤੇ ਅਗਲਾ ਐਕਸ਼ਨ ਕੀ ਹੋਵੇਗਾ, ਇਹ ਫੈਸਲਾ ਜਥੇਬੰਦੀ ਕਰੇਗੀ। ਉਹਨਾਂ ਕਿਹਾ ਕਿ ਇਹ ਵੀ ਤੈਅ ਕੀਤਾ ਜਾਵੇਗਾ ਕਿ ਕੋਈ ਵੀ ਕੰਪਨੀ ਇੱਕ ਮਹੀਨੇ ਬਾਅਦ ਟੋਲ ਫੀਸ ਨਾ ਵਧਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਦੋਲਨ ਖਤਮ ਕਰਵਾਉਣ ਲਈ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਅਤੇ ਲਿਖਤੀ ਤੌਰ ‘ਤੇ ਜੋ ਸਮਝੌਤਾ ਕੀਤਾ ਸੀ ਉਸ ‘ਤੇ ਖਰੀ ਨਹੀਂ ਉਤਰੀ । ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਤਾਂ ਕਿਸਾਨਾਂ ‘ਤੇ ਦਰਜ ਕੀਤੇ ਕੇਸ ਵਾਪਸ ਲਏ ਹਨ ਅਤੇ ਨਾ ਹੀ ਹੋਰ ਮੰਗਾਂ ਨੂੰ ਪੂਰਾ ਕੀਤਾ ਹੈ। ਜਿਸ ਕਾਰਨ ਕਿਸਾਨਾਂ ਨੇ ਹੁਣ ਟੋਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਕੀਤਾ ਹੈ ।