ਪਟਿਆਲਾ ਨੇੜੇ ਪਿੰਡ ਜਾਹਲਾਂ ਵਿਖੇ ਕਈ ਮਹੀਨਿਆਂ ਤੋਂ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਸਰਕਾਰ ਦੁਆਰਾ ਬਾਈਪਾਸ ਲਈ ਜ਼ਮੀਨ ਅਕਵਾਇਰ ਕਰਨ ਦੇ ਵਿਰੋਧ ਵਿੱਚ ਮੋਰਚਾ ਲਗਾਈ ਬੈਠੀਆਂ ਸਨ।
ਅੱਜ ਸਵੇਰੇ ਵੱਡੀ ਪੁਲਿਸ ਫੋਰਸ ਨਾਲ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਔਰਤ ਆਗੂ ਮਨਦੀਪ ਕੌਰ ਬਾਰਨ ਨੂੰ ਗ੍ਰਿਫਤਾਰ ਕਰ ਲਿਆ।
ਦੋ ਬਸਾਂ ਵਿੱਚ ਭਰ ਕੇ ਕਈ ਕਿਸਾਨਾਂ ਅਤੇ ਬੀਬੀਆਂ ਨੂੰ ਵੀ ਅਣ-ਦੱਸੀਆਂ ਥਾਵਾਂ ‘ਤੇ ਲਿਜਾਇਆ ਗਿਆ। ਪ੍ਰਸ਼ਾਸਨ ਮਸ਼ੀਨਰੀ ਦੀ ਮਦਦ ਨਾਲ ਤੇਜ਼ੀ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰ ਰਿਹਾ ਹੈ, ਜਿੱਥੇ ਕਿਸਾਨਾਂ ਦੀ ਜੀਰੀ ਬੀਜੀ ਹੋਈ ਹੈ। ਕਿਸਾਨ ਆਗੂ ਬਲਰਾਜ ਜੋਸ਼ੀ ਅਨੁਸਾਰ, ਗ੍ਰਿਫਤਾਰ ਕਿਸਾਨਾਂ ਅਤੇ ਬੀਬੀਆਂ ਨੂੰ ਗਾਜੇਵਾਸ ਪੁਲਿਸ ਚੌਂਕੀ ਅਤੇ ਹੋਰ ਥਾਣਿਆਂ ਵਿੱਚ ਰੱਖਿਆ ਗਿਆ ਹੈ।