Punjab

ਸਿਰਫ ਕਣਕ ਪੈਦਾ ਕਰਨ ਤੱਕ ਹੀ ਨਹੀਂ ਮੰਡੀਆਂ ‘ਚ ਵੀ ਜੂਝਦੇ ਹਨ ਕਿਸਾਨ !

ਚੰਡੀਗੜ੍ਹ : ਕਣਕ ਦੀ ਫ਼ਸਲ ਮੰਡੀਆਂ ਵਿੱਚ ਆਉਣ ਲੱਗੀ ਹੈ। ਮੰਡੀਆਂ ਵਿੱਚ ਕਣਕ ਦੀ ਆਮਦ ਵੇਲੇ ਕਈ ਤਰਾਂ ਦੇ ਖ਼ਰਚੇ ਹੁੰਦੇ ਹਨ। ਜਿੰਨਾਂ ਵਿੱਚੋਂ ਕੁੱਝ ਖ਼ਰਚੇ ਕਿਸਾਨ ਅਤੇ ਖ਼ਰੀਦਦਾਰ ਤੋਂ ਵਸੂਲੇ ਜਾਂਦੇ ਹਨ। ਸਰਕਾਰ ਇਹ ਖ਼ਰਚੇ ਤੈਅ ਕਰਦੀ ਹੈ ਤਾਂਕਿ ਕਿਸੇ ਦੀ ਲੁੱਟ ਨਾ ਹੋ ਸਕੇ। ਸਾਲ 2023 ਲਈ ਖ਼ਰਚਿਆ ਦੇ ਵਸੂਲੀ ਦੀ ਸੂਚੀ ਹੇਠ ਲਿਖੀ ਹੈ।

ਸਭ ਤੋਂ ਪਹਿਲਾਂ ਕਿਸਾਨ ਤੋਂ ਕਣਕ ਦੀ 50 ਕਿੱਲੋ ਭਰਤੀ ਉੱਤੇ ਵਸੂਲੇ ਜਾਣ ਵਾਲੇ ਖ਼ਰਚਿਆ ਬਾਰੇ ਗੱਲ ਕਰ ਲੈਂਦੇ ਹਾਂ। ਕਿਸਾਨ ਤੋਂ ਪ੍ਰਤੀ ਨਗ ਲੁਹਾਈ ਲਈ 2 ਰੁਪਏ 22 ਪੈਸੇ ਅਤੇ ਸਫ਼ਾਈ ਲਈ ਚਾਰ ਰੁਪਏ ਖ਼ਰਚੇ ਲਏ ਜਾਣਗੇ। ਇਸ ਹਿਸਾਬ ਨਾਲ ਕੁੱਲ ਖ਼ਰਚਾ 6 ਰੁਪਏ 22 ਪੈਸੇ ਵਸੂਲੇ ਜਾਣਗੇ।

ਜੇਕਰ ਕਣਕ ਦੇ ਖ਼ਰੀਦਦਾਰ ਤੋਂ ਵਸੂਲੇ ਜਾਣ ਵਾਲੇ ਖ਼ਰਚਿਆ ਦੀ ਗੱਲ ਕਰੀਏ ਤਾਂ ਕਣਕ ਦੀ 50 ਕਿੱਲੋ ਭਰਤੀ ਉੱਤੇ ਤੋਲਣ ਵਾਲੇ ਨੂੰ ਪ੍ਰਤੀ ਨਗ ਇੱਕ ਰੁਪਏ 88 ਪੈਸੇ, ਲੇਬਰ ਨੂੰ ਤਿੰਨ ਰੁਪਏ 72 ਪੈਸੇ ਅਤੇ ਝਾੜੂ ਵਾਲੇ ਨੂੰ 0.67 ਪੈਸੇ ਦਿੱਤੇ ਜਾਣਗੇ। ਇਸ ਹਿਸਾਬ ਨਾਲ ਖ਼ਰੀਦਦਾਰ ਤੋਂ ਕਣਕ ਦੀ 50 ਕਿੱਲੋ ਭਰਤੀ ਤੋਂ ਵਸੂਲਿਆ ਜਾਣ ਵਾਲਾ ਕੁੱਲ ਖ਼ਰਚਾ 6 ਰੁਪਏ 27 ਪੈਸੇ ਹੋਣਗੇ।

ਇਸ ਦੇ ਨਾਲ ਹੀ ਕਣਕ ਖ਼ਰੀਦਣ ਵਾਲੇ ਤੋਂ ਕਣਕ ਦੀ 50 ਕਿੱਲੋ ਭਰਤੀ ਉੱਤੇ ਬਾਰ ਦਾਨੇ ਦਾ ਮਸ਼ੀਨ ਨਾਲ ਪ੍ਰਤੀ ਨਗ ਸਿਲਾਈ ਲਈ ਇੱਕ ਰੁਪਏ 47 ਪੈਸੇ ਸ਼ਾਮਲ ਹਨ। ਇਸ ਖ਼ਰਚੇ ਵਿੱਚ ਲੇਬਰ ਨੂੰ 0.58 ਪੈਸੇ ਦੇਣੇ ਸ਼ਾਮਲ ਹਨ। ਇਸ ਦੇ ਨਾਲ ਹੀ ਹੱਥ ਨਾਲ ਸਿਲਾਈ ਲਈ ਪ੍ਰਤੀ ਨਗ ਇੱਕ ਰੁਪਏ 12 ਪੈਸੇ ਸ਼ਾਮਲ ਹੈ। ਲੋਡਿੰਗ ਲਈ ਇੱਕ ਰੁਪਏ 76 ਪੈਸੇ ਪ੍ਰਤੀ ਨਗ ਦਾ ਖ਼ਰਚਾ ਸ਼ਾਮਲ ਹੈ।

ਆਖ਼ਿਰ ਵਿੱਚ ਫੇਰ ਤੋਂ ਦੱਸ ਦੇਈਏ ਕਿ ਇਹ ਸਾਰੇ ਖ਼ਰਚੇ ਕਣਕ ਦੀ 50 ਕਿੱਲੋ ਭਰਤੀ ਦੇ ਪ੍ਰਤੀ ਨਗ ਦੇ ਹਨ।