India Punjab

ਦਿੱਲੀ ਕੂਚ ਤੋਂ ਠੀਕ ਪਹਿਲਾਂ ਅੰਬਾਲਾ ਡੀਸੀ ਦਾ ਨਵਾਂ ਆਦੇਸ਼ ! ਪੰਧੇਰ ਨੇ ਵੀ ਦਿੱਤਾ ਕਰੜਾ ਜਵਾਬ

ਬਿਉਰੋ ਰਿਪੋਰਟ – ਸ਼ੰਭੂ ਬਾਰਡਰ (Shambu Border) ਤੋਂ ਅੱਜ ਕਿਸਾਨ ਦਿੱਲੀ (Farmer Delhi March) ਦੇ ਲਈ ਰਵਾਨਾ ਹੋਣਗੇ । ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਬਿਨਾਂ ਇਜਾਜ਼ਤ ਕਿਸਾਨ ਦਿੱਲੀ ਨਹੀਂ ਜਾ ਪਾਉਣਗੇ । ਹੁਣ ਤੱਕ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ । ਉਧਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹਰ ਹਾਲ ਵਿੱਚ 101 ਕਿਸਾਨਾਂ ਦਾ ਜੱਥਾ ਦਿੱਲੀ ਦੇ ਲਈ ਰਵਾਨਾ ਕਰਨਗੇ । ਅੰਬਾਲਾ ਜ਼ਿਲ੍ਹੇ ਅਤੇ ਖਨੌਰੀ ਵਿੱਚ BNS ਦੀ ਧਾਰਾ 163 ਲਗਾਈ ਗਈ ਹੈ ਜਿਸ ਦੇ ਮੁਤਾਬਿਕ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਹਨ । ਅੰਬਾਲਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ।

ਸ਼ੰਭੂ ਬਾਰਡਰ ਦੀ ਜਿਸ ਥਾਂ ਤੋਂ ਜੱਥਾ ਰਵਾਨਾ ਹੋਣਾ ਹੈ ਉਸ ਤੋਂ ਠੀਕ ਪਿੱਛੇ ਰਸੀ ਲੱਗਾ ਕੇ ਸਾਰਿਆਂ ਨੂੰ ਰੋਕਿਆ ਗਿਆ ਹੈ । 101 ਕਿਸਾਨਾਂ ਦੇ ਇਲਾਵਾ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ । ਬਾਰਡਰ ਤੱਕ ਕਿਸਾਨਾਂ ਨੂੰ ਰੈਸਕਿਉ ਕਰਨ ਦੇ ਲਈ ਵਾਲੰਟੀਅਰ ਦੀ ਡਿਊਟੀ ਲਗਾਈ ਗਈ ਹੈ ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਦੁਬਿੱਧਾ ਵਿੱਚ ਪਾਕੇ ਰੱਖਿਆ ਹੈ। 10 ਤੋਂ 15 ਹਜ਼ਾਰ ਕਿਸਾਨ ਦਿੱਲੀ ਵੱਲ ਜਾਣਗੇ । ਪਰ ਅਸੀਂ ਸਾਫ ਕਰ ਦਿੱਤਾ ਹੈ ਕਿ ਸਿਰਫ਼ 101 ਕਿਸਾਨ ਪੈਦਲ ਦਿੱਲੀ ਵੱਲ ਜਾਣਗੇ । ਇਸ ਦੀ ਲਿਸਟ ਵੀ ਮੀਡੀਆ ਦੇ ਸਾਹਮਣੇ ਜਨਤਕ ਤੌਰ ‘ਤੇ ਰੱਖੀ ਗਈ ਹੈ।

ਪੰਧੇਰ ਨੇ ਕਿਹਾ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਿਸਾਨ ਟਰੈਕਟਰ ਟ੍ਰਾਲੀਆਂ ਨੂੰ ਮਾਡੀਫਾਈਡ ਕਰਕੇ ਅੱਗੇ ਵੱਧ ਦੇ ਹਨ । ਬਿਨਾਂ ਇਸ ਦੇ ਅੱਗੇ ਵਧਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ । ਪੰਧੇਰ ਨੇ ਕਿਹਾ ਅਸੀਂ ਕਹਿ ਰਹੇ ਹਾਂ ਸਾਡੇ ਕੋਲ ਕੁਝ ਨਹੀਂ ਹੈ ਸਿਰਫ਼ ਝੰਡਾ ਅਤੇ ਜ਼ਰੂਰੀ ਚੀਜ਼ਾ ਹਨ ।

ਪੰਧੇਰ ਨੇ ਕਿਹਾ ਪਹਿਲਾਂ ਕਿਹਾ ਗਿਆ ਸੀ ਕਿ ਖਾਪ ਇਸ ਦਾ ਵਿਰੋਧ ਕਰਦੀ ਹੈ । ਪਰ ਪੂਰੀ ਦੁਨੀਆ ਨੂੰ ਸਾਫ ਹੋ ਗਿਆ ਗਿਆ ਕਿ ਖਾਪ,ਵਪਾਰੀ ਕਿਸਾਨਾਂ ਦੀ ਹਮਾਇਤ ਕਰਦੇ ਹਨ । ਸਾਰੇ ਜਾਣ ਦੇ ਹਨ ਕਿ ਕਿਸਾਨ ਅੱਗੇ ਵਧਣਗੇ ਅਤੇ ਬਾਰਡਰ ਖੁੱਲ੍ਹਣਗੇ । ਪਰ ਹਰਿਆਣਾ ਸਰਕਾਰ ਬਾਰਡਰ ਨਹੀਂ ਖੁੱਲਣ ਦੇ ਰਹੀ ਹੈ । ਕਿਸਾਨਾਂ ਨੇ ਕਿਹਾ ਸਾਡਾ ਪ੍ਰਦਰਸ਼ਨ ਸ਼ਾਂਤੀਪੂਰਨ ਸੀ ਅਤੇ ਅੱਗੇ ਵੀ ਅਜਿਹਾ ਹੀ ਰਰੇਗਾ ।

ਕਿਸਾਨਾਂ ਦੇ ਦਿੱਲੀ ਕੂਚ ਤੋਂ 2 ਦਿਨ ਪਹਿਲਾਂ 4 ਦਸੰਬਰ ਨੂੰ ਅੰਬਾਲਾ ਪ੍ਰਸ਼ਾਸਨ ਨੇ ਸ਼ੰਭੂ ਬਾਰਡਰ ‘ਤੇ ਨੋਟਿਸ ਚਿਪਕਾਏ ਸਨ। ਉਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਪ੍ਰਦਰਸ਼ਨ ਜਾਂ ਅੰਦੋਲਨ ਦੇ ਲਈ ਦਿੱਲੀ ਪੁਲਿਸ ਦੀ ਮਨਜ਼ੂਰੀ ਜ਼ਰੂਰੀ ਹੈ । ਮਨਜ਼ੂਰੀ ਹੋਵੇ ਤਾਂ ਅੰਬਾਲਾ ਡੀਸੀ ਦੇ ਦਫਤਰ ਨੂੰ ਦਸੋ,ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ‘ਤੇ ਪੁਰਾਣੀ ਸਥਿਤੀ ਕਾਇਮ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ।