‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਅਗਲੇ ਹਫਤੇ 14 ਫ਼ਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਉਮੀਦਵਾਰ ਟਰੈਕਟਰ ਉੱਪਰ ਬੈਠੇ ਕਿਸਾਨ ਦੀ ਤਸਵੀਰ ਵਾਲੇ ਚੋਣ ਨਿਸ਼ਾਨ ਦੀ ਮੰਗ ਸਭ ਤੋਂ ਜ਼ਿਆਦਾ ਕਰ ਰਹੇ ਹਨ। ਇਸ ਚੋਣ ਨਿਸ਼ਾਨ ਦੀ ਜ਼ਿਆਦਾਤਾਰ ਆਜ਼ਾਦ ਉਮੀਦਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਉਮੀਦਵਾਰਾਂ ਨੂੰ ਉਮੀਦ ਹੈ ਕਿ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਦਿਖਾਉਣ ਲਈ ਵੋਟਰ ਟਰੈਕਟਰ ਚਲਾ ਰਹੇ ਕਿਸਾਨ ਦਾ ਬਟਨ ਦਬਾਉਣਗੇ।
