ਬਿਉਰੋ ਰਿਪੋਰਟ – ਸੁਲਤਾਨਪੁਰ ਲੋਧੀ (SULTANPUR LODHI) ਦੇ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਸ਼ਰ੍ਹੇਆਮ ਗੋਲ਼ੀ ਮਾਰ (FARMER KILLED) ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਮਕਾਨ ਦੀ ਉਸਾਰੀ ਦੀ ਕੰਮ ਕਰਵਾ ਰਿਹਾ ਸੀ। ਉਸ ਵੇਲੇ ਗੁਆਂਢੀ ਨਾਲ ਨਾਲ਼ੀ ਦੇ ਪਾਣੀ ਨੂੰ ਲੈ ਕੇ ਵਿਵਾਦ ਹੋਇਆ ਅਤੇ ਫਿਰ ਗੁਆਂਢੀ ਜੋ ਸਾਬਕਾ ਫੌਜੀ ਸੀ, ਉਹ ਆਪਣੀ ਲਾਈਸੈਂਸੀ ਰਿਵਾਲਵਰ ਲੈਕੇ ਆਇਆ ਅਤੇ ਕਿਸਾਨ ’ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਕਿਸਾਨ ਦੀ ਮੌਤ ਹੋ ਗਈ।
ਵਾਰਦਾਤ ਦੀ ਇਤਲਾਹ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਕਬੀਰਪੁਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। DSP ਵਿਪਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 65 ਸਾਲ ਦੇ ਮਲੀਕਤ ਸਿੰਘ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮ੍ਰਿਤਕ ਮਲਕੀਤ ਸਿੰਘ ਦਾ ਨਾਲੀ ਨੂੰ ਲੈ ਕੇ ਵਿਵਾਦ ਗੁਆਂਢੀ ਤਰਸੇਮ ਸਿੰਘ ਦੀ ਪਤਨੀ ਸੰਦੀਪ ਕੌਰ ਨਾਲ ਹੋਇਆ ਸੀ। ਪਰ ਇਸ ਦੌਰਾਨ ਤਰਸੇਮ ਸਿੰਘ ਆਪ ਬਹਿਸ ਸੁਣ ਕੇ ਆ ਗਿਆ ਅਤੇ ਫਿਰ ਉਸ ਨੇ ਗੁੱਸੇ ਵਿੱਚ ਬੰਦੂਕ ਨਾਲ ਮਲਕੀਤ ਨੂੰ ਗੋਲ਼ੀਆਂ ਮਾਰ ਦਿੱਤੀਆਂ।
DSP ਸੁਲਤਾਨਪੁਰ ਲੋਧੀ ਵਿਪਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਇਤਲਾਹ ਮਿਲਣ ਦੇ ਬਾਅਦ ਉਸ ਦੀ ਟੀਮ ਮੌਕੇ ’ਤੇ ਪਹੁੰਚੀ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ। 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਮਲਕੀਤ ਸਿੰਘ ਨੂੰ 6 ਗੋਲ਼ੀਆਂ ਮਾਰੀਆਂ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਪੁਲਿਸ ਨੇ ਦਰਜ ਕਰ ਲਏ ਹਨ।