ਸੰਗਰੂਰ ਦੇ ਕਿਸਾਨ ਦੀ ਜ਼ਮੀਨ ਦਿੱਲੀ-ਅੰਮ੍ਰਿਤਸਰ ਕਟਰਾ ਐਕਸਪ੍ਰੈਸ ਪ੍ਰੋਜੈਕਟ ਅਧੀਨ ਆ ਗਈ ਸੀ
‘ਦ ਖ਼ਾਲਸ ਬਿਊਰੋ : ਕਿਸਾਨ ਸੁਖਵਿੰਦਰ ਸਿੰਘ ਨੇ 2017 ਨੂੰ ਸੰਗਰੂਰ ਵਿੱਚ ਬਣੇ ਹੀ ਸ਼ੌਕ ਨਾਲ ਡੇਢ ਕਰੋੜ ਲਗਾ ਕੇ ਆਪਣੇ ਸੁਪਨਿਆਂ ਦਾ ਘਰ ਤਿਆਰ ਕੀਤਾ ਸੀ ਪਰ ਉਸ ਨੂੰ ਸੁਪਨੇ ਉਸ ਵੇਲੇੁ ਟੁੱਟ ਦੇ ਹੋਏ ਨਜ਼ਰ ਆਏ ਜਦੋਂ ਪਤਾ ਚੱਲਿਆ ਕਿ ਜਿਸ ਜ਼ਮੀਨ ‘ਤੇ ਉਸ ਨੇ ਘਰ ਬਣਾਇਆ ਹੈ ਉਹ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸ ਪ੍ਰੋਜੈਕਟ ਅਧੀਨ ਆਉਂਦੀ ਹੈ। ਥੋੜ੍ਹਾ ਸਮਾਂ ਤਾਂ ਸੁਖਵਿੰਦਰ ਸੋਚਾ ਵਿੱਚ ਰਿਹਾ ਪਰ ਉਸ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਬਿਨਾਂ ਮਕਾਨ ਤੋੜੇ ਕਿਉਂ ਨਾ ਉਹ ਆਪਣੇ ਸੁਪਨਿਆਂ ਦਾ ਘਰ ਦੂਜੀ ਥਾਂ ‘ਤੇ ਸ਼ਿਫਟ ਕਰ ਲਏ।
ਸੁਖਵਿੰਦਰ ਸਿੰਘ ਸੁੱਖੂ ਨੇ 3000-3500 sq ਫੀਟ ਵਿੱਚ ਘਰ ਬਣਾਇਆ ਸੀ,ਜੇਕਰ ਉਹ ਮੁੜ ਤੋਂ ਘਰ ਬਣਾਉਂਦਾ ਤਾਂ ਉਸ ਵਿੱਚ 2 ਤੋਂ 3 ਸਾਲ ਦਾ ਸਮਾਂ ਲੱਗ ਸਕਦਾ ਸੀ। ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਮੈਂ 2 ਸਾਲਾਂ ਵਿੱਚ ਵੱਡੀ ਰਕਮ ਖਰਚ ਕੇ ਇਹ ਸੁਪਨਿਆਂ ਦਾ ਘਰ ਬਣਾਇਆ ਸੀ। ਇਸ ਤਰ੍ਹਾਂ ਮੈਂ ਨਵਾਂ ਘਰ ਬਣਾਉਣਾ ਨਹੀਂ ਚਾਹੁੰਦਾ ਸੀ ਇਸ ਲਈ ਮੈਂ ਇਸ ਘਰ ਨੂੰ ਐਕਸਪ੍ਰੈਸਵੇਅ ਤੋਂ ਦੂਰ ਲਿਜਾਣ ਦਾ ਫੈਸਲਾ ਕੀਤਾ। ਸੁੱਖੂ ਨੇ ਕਿਹਾ ਕਿ ਆਪਣੇ ਘਰ ਨੂੰ ਐਕਸਪ੍ਰੈਸ ਵੇਅ ਤੋਂ 500 ਫੁੱਟ ਪਿੱਛੇ ਲੈ ਕੇ ਜਾ ਰਿਹਾ ਹੈ। ਤਕਨੀਕ ਦੇ ਜ਼ਰੀਏ ਹੁਣ ਤੱਕ ਘਰ 250 ਫੁੱਟ ਪਿੱਛੇ ਧੱਕ ਦਿੱਤਾ ਗਿਆ ਹੈ।
ਘਰ ਪਿੱਛੇ ਭੇਜਣ ਦਾ ਕੰਮ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਗਿਆ ਹੈ, ਮਜ਼ਦੂਰ ਰੋਜ਼ਾਨਾ ਤਕਨੀਕ ਦੇ ਸਹਾਰੇ ਨਾਲ 10 ਫੁੱਟ ਮਕਾਨ ਨੂੰ ਪਿੱਛੇ ਲਿਜਾ ਰਹੇ ਹਨ । ਇਸ ਨੂੰ 500 ਫੁੱਟ ਪਿੱਛੇ ਖਿਸਕਾਉਣ ਦੇ ਲਈ 50 ਲੱਖ ਦੀ ਲਾਗਤ ਆਵੇਗੀ, ਜਿਸ ਤਰ੍ਹਾਂ ਮਕਾਨ ਨੂੰ ਖਾਸ ਤਕਨੀਕ ਦੇ ਜ਼ਰੀਏ ਪਿੱਛੇ ਖਿਸਕਾਇਆ ਜਾ ਰਿਹਾ ਹੈ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਵੀ ਬਣ ਗਿਆ ਹੈ,ਦੂਰ-ਦੂਰ ਤੋਂ ਲੋਕ ਇਸ ਨੂੰ ਵੇਖਣ ਦੇ ਲਈ ਆ ਰਹੇ ਹਨ।
ਦਿੱਲੀ-ਕਟਰਾ ਐਕਸਪ੍ਰੈਸਵੇਅ ਭਾਰਤ ਦੇ ਸਭ ਤੋਂ ਲੰਬੇ ਐਕਸਪ੍ਰੈਸਵੇਅ ਵਿੱਚੋਂ ਇੱਕ ਹੋਵੇਗਾ,ਇਹ 668 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੇ ਹੋਏ ਹਰਿਆਣਾ,ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਵਿੱਚੋਂ ਲੰਘੇਗਾ ਅਤੇ ਇਸਦੀ ਲਾਗਤ 37,525 ਕਰੋੜ ਰੁਪਏ ਤੋਂ ਵੱਧ ਹੋਵੇਗੀ। ਇੱਕ ਵੱਡਾ ਫਾਇਦਾ ਇਹ ਹੋਵੇਗਾ ਕਿ ਦਿੱਲੀ ਤੋਂ ਕਟਰਾ ਤੱਕ ਦਾ ਸਫਰ ਸਮਾਂ ਜੋ ਕਿ ਇਸ ਸਮੇਂ ਲਗਭਗ 11 ਤੋਂ 12 ਘੰਟੇ ਲੱਗਦਾ ਹੈ ਉਹ ਘੱਟ ਕੇ 5 ਤੋਂ 6 ਘੰਟੇ ਰਹਿ ਜਾਵੇਗਾ।