Punjab

ਰੇਲ ਟਰੈਕ ਜਾਮ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਨੈਸ਼ਨਲ ਹਾਈਵੇਅ ਵੀ ਠੱਪ ! ਹੁਣ ਤੱਕ 90 ਟ੍ਰੇਨਾਂ ਪ੍ਰਭਾਵਿਤ

 

ਬਿਉਰੋ ਰਿਪੋਰਟ : ਕਿਸਾਨਾਂ ਨੇ 30 ਸਤੰਬਰ ਤੱਕ ਮੰਗਾਂ ਨੂੰ ਲੈਕੇ ਰੇਲ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ । ਪਰ ਅਚਾਨਕ ਦੂਜੇ ਦਿਨ ਹੁਣ ਪੰਜਾਬ ਦੇ ਕਿਸਾਨ ਆਗੂਆਂ ਨੇ ਸੜਕਾਂ ਵੀ ਜਾਮ ਕਰ ਦਿੱਤੀਆਂ ਹਨ । ਰੇਲ ਰੋਕੋ ਦੇ ਦੂਜੇ ਦਿਨ ਕਿਸਾਨ ਜਥੇਬੰਦੀਆਂ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਪਹੁੰਚ ਗਈਆਂ ਅਤੇ ਜਾਮ ਲਗਾ ਦਿੱਤਾ । ਕਿਸਾਨਾਂ ਨੇ ਮੋਹਾਲੀ ਦੇ ਲਾਲੜੂ ਵਿੱਚ ਚੰਡੀਗੜ੍ਹ ਅਤੇ ਅੰਬਾਲਾ ਜਾਣ ਵਾਲੇ ਹਾਈਵੇਅ ‘ਤੇ ਧਰਨਾ ਲਗਾ ਕੇ ਬੈਠ ਗਏ । ਇਸ ਦੌਰਾਨ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ । ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੇ ਅਤੇ ਫਿਰ ਧੱਕਾ-ਮੁੱਕੀ ਹੋਈ। ਜਿਸ ਦੇ ਬਾਅਦ ਕਿਸਾਨ ਭੜਕ ਗਏ । ਵੀਰਵਾਰ ਤੋਂ 19 ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅੰਦਲੋਨ ਦਾ ਐਲਾਨ ਕੀਤਾ ਸੀ।

ਹੜ੍ਹ ਦੇ ਮੁਆਵਜ਼ੇ,MSP ਅਤੇ ਕਰਜ ਮੁਆਫੀ ਵਰਗੇ ਮੁੱਦਿਆਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਰੇਲ ਟਰੈਕ ਰੋਕ ਦਿੱਤੇ ਸਨ। ਰੇਲ ਟਰੈਕ ਜਾਮ ਦੀ ਵਜ੍ਹਾ ਕਰਕੇ ਦਿੱਲੀ ਤੋਂ ਅੰਮ੍ਰਿਤਸਰ,ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ ਜਲੰਧਰ,ਲੁਧਿਆਣਾ ਤੋਂ ਮੋਗਾ,ਫਿਰੋਜ਼ਪੁਰ,ਫਾਜ਼ਿਲਕਾ ਰੂਟ ਪੂਰੀ ਤਰ੍ਹਾਂ ਨਾਲ ਠੱਪ ਹਨ । ਇਸ ਨਾਲ 90 ਤੋਂ ਵੱਧ ਟ੍ਰੇਨਾਂ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ ।

ਟ੍ਰੇਨਾਂ ਦਾ ਚੱਕਾ ਜਾਮ ਹੋਣ ਦੀ ਵਜ੍ਹਾ ਕਰਕੇ ਸੈਂਕੜੇ ਯਾਤਰੀ ਪੰਜਾਬ ਦੇ ਕਈ ਸਟੇਸ਼ਨਰਾਂ ‘ਤੇ ਫਸ ਗਏ । ਵੀਰਵਾਰ ਜਿੱਥੇ ਤਕਰੀਬਨ 60 ਟ੍ਰੇਨਾਂ ਪ੍ਰਭਾਵਿਤ ਹੋਈਆਂ । ਉਧਰ ਸ਼ੁੱਕਰਵਾਰ ਇਸ ਦੀ ਗਿਣਤੀ ਵੱਧ ਕੇ 90 ਹੋ ਗਈ । ਇਸ ਵਿੱਚ 80 ਤੋਂ ਵੱਧ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ

17 ਥਾਵਾਂ ‘ਤੇ ਟਰੈਕ ਜਾਮ

19 ਜਥੇਬੰਦੀਆਂ ਨੇ 17 ਥਾਵਾਂ ‘ਤੇ ਰੇਲਵੇ ਟਰੈਕ ਜਾਮ ਕੀਤਾ ਸੀ । ਇਸ ਵਿੱਚ ਮੋਗਾ ਰੇਲਵੇ ਸਟੇਸ਼ਨ,ਅਜੀਤਵਾਲ,ਡਗਰੂ ,ਹੁਸ਼ਿਆਰਪੁਰ,ਗੁਰਦਾਸਪੁਰ,ਡੇਰਾ ਬਾਬਾ ਨਾਨਕ,ਜਲੰਧਰ ਕੈਂਟ,ਤਰਨਤਾਰਨ,ਸੰਗਰੂਰ,ਸੁਨਾਮ,ਪਟਿਆਲਾ,ਨਾਭਾ,ਫਿਰੋਜ਼ਪੁਰ,ਬਠਿੰਡਾ,ਰਾਮਪੁਰਾ ਫੁਲ,ਅੰਮ੍ਰਿਤਸਰ ਦੇ ਦੇਵੀਦਾਸਪੁਰ,ਫਾਜਿਲਕਾ,ਮਲੇਰਕੋਟਲਾ ਦੇ ਸਟੇਸ਼ਨ ਸਨ। ਕਿਸਾਨਾਂ ਦਾ ਧਰਨਾ 30 ਸਤੰਬਰ ਤੱਕ ਜਾਰੀ ਰਹੇਗਾ ।

50 ਹਜ਼ਾਰ ਰੁਪਏ ਏਕੜ ਮੁਆਵਜ਼ੇ ਦੀ ਕਿਸਾਨਾਂ ਵੱਲੋਂ ਮੰਗ

ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਦੀ ਵਜ੍ਹਾ ਕਰਕੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ । ਬਹੁਤ ਸਾਰੇ ਕਿਸਾਨਾਂ ਦੇ ਨੁਕਸਾਨ ਦਾ ਨਾ ਸਰਵੇਂ ਹੋਇਆ ਹੈ ਨਾ ਹੀ ਮੁਆਵਜ਼ਾ ਮਿਲਿਆ ਹੈ। ਜਿੰਨਾਂ ਨੂੰ ਮਿਲਿਆ ਹੈ ਉਹ ਬਹੁਤ ਘੱਟ ਹੈ । ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਹੈ । ਨਾਲ ਹੀ ਕੇਂਦਰ ਸਰਕਾਰ ਨੇ ਹੜ੍ਹ ਤੋਂ ਨੁਕਸਾਨ ਦੇ ਲਈ 50 ਹਜ਼ਾਰ ਕਰੋੜ ਪੰਜਾਬ ਨੂੰ ਦੇਵੇ।