Punjab

ਕਿਸਾਨਾਂ ਵੱਲੋਂ ਆਪ ਦੇ 28 ਵਿਧਾਇਕਾਂ ਦੇ ਘਰਾਂ ਦਾ ਘਿਰਾਓ ! ਇਨ੍ਹਾਂ 4 ਮੰਗਾਂ ਨੂੰ ਲੈਕੇ ਪ੍ਰਦਰਸ਼ਨ

ਬਿਊਰੋ ਰਿਪੋਰਟ : ਪੰਜਾਬ ਵਿੱਚ ਕਿਸਾਨ ਸੰਗਠਨਾਂ ਨੇ ਮੁੜ ਤੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਕਿਸਾਨਾਂ ਨੇ ਸੂਬੇ ਵਿੱਚ 28 ਆਪ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ । ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਸਰਕਾਰ ਨੂੰ ਭੇਜੇ ਗਏ। ਕਿਸਾਨਾਂ ਨੇ ਕਿਹਾ ਅਸੀਂ ਦਮਨਕਾਰੀ ਨੀਤੀਆਂ ਅਤੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਮਾਨ ਸਰਕਾਰ ਕਾਰਪੋਰੇਟਿਵ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਭਗਵੰਤ ਮਾਨ ਨੇ ਸਪੈਸ਼ਲ ਇਜਲਾਸ ਬੁਲਾਇਆ ਹੈ, ਉਸ ਵਿੱਚ ਕਿਸਾਨ ਨੀਤੀ ਲੈਕੇ ਆਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਟਾਂਡਾ ਹੁਸ਼ਿਆਰਪੁਰ ਵਿੱਚ ਆਪ ਆਗੂ ਰਾਜਾ ਗਿੱਲ ਨੇ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਹੈ, ਉਹ ਸਹੀ ਨਹੀਂ ਜਾ ਸਕਦੀ ਹੈ।

ਕਿਸਾਨਾਂ ਦੀਆਂ ਮੰਗਾਂ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਪਣੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦੇ ਖਿਲਾਫ ਫਰਜ਼ੀ ਕੇਸ ਬਣਾਏ ਜਾ ਰਹੇ ਹਨ । ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਸਰਕਾਰ ਝੂਠੇ ਕੇਸ ਫੌਰਨ ਵਾਪਸ ਲਏ । ਇਸ ਤੋਂ ਇਲਾਵਾ ਜੋ ਬੰਦੀ ਸਿੰਘ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

ਚਿੱਪ ਵਾਲੇ ਪ੍ਰੀ ਪੇਡ ਮੀਟਰ ਨੂੰ ਬਿਲਕੁਲ ਮਨਜ਼ੂਰੀ ਨਹੀਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਚਿੱਪ ਵਾਲੇ ਪ੍ਰੀ ਪੇਡ ਬਿਜਲੀ ਮੀਟਰ ਉਨ੍ਹਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹਨ,ਸਰਕਾਰ ਚਿੱਪ ਵਾਲੇ ਪ੍ਰੀ ਪੇਡ ਮੀਟਰ ‘ਤੇ ਰੋਕ ਲਗਾਏ,ਬਿਜਲੀ ਬੋਰਡ ਦੇ ਪੁਰਾਣੇ ਢਾਂਚੇ ਨੂੰ ਬਹਾਲ ਕੀਤਾ ਜਾਵੇ। ਨੌਜਵਾਨਾਂ ਨੂੰ ਨਸ਼ੇ ਤੋਂ ਬਚਾਏ

ਪੰਜਾਬ ਦੇ ਪਾਣੀ ਨੂੰ ਬਚਾਏ ਸਰਕਾਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਪੰਜਾਬ ਸਰਕਾਰ ਸੂਬੇ ਦੇ ਪਾਣੀ ਨੂੰ ਬਚਾਏ । ਪੰਜਾਬ ਦਾ ਪਾਣੀ ਫੈਕਟਰੀਆਂ ਦੇ ਡਿਸਪੋਜਲ ਨਾਲ ਸਿੱਧਾ ਦਰਿਆਵਾਂ ਵਿੱਚ ਮਿਲ ਕੇ ਪਾਣੀ ਨੂੰ ਜ਼ਹਿਰੀਲਾ ਬਣਾ ਰਿਹਾ ਹੈ । ਇਸ ਨੂੰ ਰੋਕਣ ਵੱਲ ਸਰਕਾਰ ਕਦਮ ਚੁੱਕੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ ।