Punjab

ਪੰਜਾਬ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤੀ ਮੀਟਿੰਗ! ਮੰਤਰੀਆਂ ਦੀ ਮੁਲਾਕਾਤ ਨੂੰ ਦੱਸਿਆ ਸਿਆਸੀ! ਸਰਵਨ ਸਿੰਘ ਪੰਧੇਰ ਦੀ ਗੁਰਦੁਆਰਿਆ ਕਮੇਟੀਆਂ ਨੂੰ ਖਾਸ ਬੇਨਤੀ

ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਫਰਵਰੀ 2024 ਤੋਂ ਐਮ ਐਸ ਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੋਰਚਾ ਲਗਾਇਆ ਹੋਇਆ ਹੈ ਅਤੇ ਇਸ ਸਬੰਧੀ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ, ਜਿਸ ਨੂੰ ਲੈ ਕੇ ਅੱਜ ਕਿਸਾਨਾਂ ਦੀ ਕਈ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ। ਕਿਸਾਨ ਲੀਡਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਗਜੀਤ ਸਿੰਘ ਸਰੀਰਕ ਪੱਖੋਂ ਭਾਵੇ ਕਮਜ਼ੋਰ ਹਨ ਪਰ ਉਹ ਚੜ੍ਹਦੀਕਲਾ ਵਿਚ ਹਨ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨੂੰ ਨਾ ਚੁੱਕਣ ਦੇਣਾ ਭਾਵੇ ਉਹ ਸ਼ਹੀਦ ਹੋ ਜਾਣ। ਜੇਕਰ ਉਹ ਸ਼ਹੀਦ ਵੀ ਹੋ ਗਏ ਤਾਂ ਅਗਲੀਆਂ ਪੀੜੀਆਂ ਇਹ ਲੜਾਈ ਜਿੱਤ ਲੈਣਗੀਆਂ। ਕਾਕਾ ਸਿੰਘ ਕੋਟੜਾ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਪੰਜਾਬ ਸਰਕਾਰ ਦੇ ਮੰਤਰੀਆਂ ਡੱਲੇਵਾਲ ਨੇ ਨਾਲ ਮੁਲਾਕਾਤ ਕਰ ਸਿਰਫ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤੁਸੀ ਟਰੀਟਮੈਂਟ ਲੈ ਲਵੋਂ ਭਾਂਵੇ ਰੋਟੀ ਨਾ ਖਾਵੋ ਪਰ ਅੱਗੇ ਡੱਲੇਵਾਲ ਨੇ ਕਿਹਾ ਕਿ ਉਹ 31 ਦਿਨ ਤੋਂ ਮਰਨ ਵਰਤ ‘ਤੇ ਹਨ ਅਤੇ ਪੰਜਾਬ ਸਰਕਾਰ ਦੱਸੇ ਕਿ ਜੋ ਮੁੱਖ ਮੰਤਰੀ ਦਾ ਫਰਜ ਸੀ ਉਸ ਨੇ ਕੀ ਉਹ ਪੂਰਾ ਕੀਤਾ ਹੈ? ਡੱਲੇਵਾਲ ਨੇ ਕਿਹਾ ਕਿ ਕੇਜਰੀਵਾਲ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੇ ਦਿੱਲੀ ਜਾ ਕੇ ਭੁੱਖ ਹੜਤਾਲ ਕੀਤੀ ਸੀ ਤੇ ਹੁਣ ਕੀ ਪੰਜਾਬ ਦਾ ਮੁੱਖ ਮੰਤਰੀ ਗੈਰ ਭਾਜਪਾ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਮੂਹਰੇ ਨੀ ਬੈਠ ਸਕਦਾ। ਕੀ ਐਮਐਸਪੀ ਸਿਰਫ ਪੰਜਾਬ  ਨੂੰ ਮਿਲਣੀ ਹੈ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੱਲੇਵਾਲ ਦਾ ਕੋਈ ਵੀ ਬਿਆਨ ਸੀਰੀਅਸ ਨਹੀਂ ਲਿਆ ਸਗੋਂ ਮੰਤਰੀਆਂ ਦੀ ਇਹ ਮੁਲਾਕਾਤ ਸਿਆਸੀ ਸੀ। 

ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਅੱਜ ਪੰਜਾਬ ਬੰਦ ਨੂੰ ਲੈ ਕੇ ਕਈ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਕਈ ਜਥੇਬੰਦੀਆਂ ਨੇ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਕਰਨ ਦਾ ਸਮਰਥਨ ਦਿੱਤਾ ਹੈ। ਪੰਧੇਰ ਨੇ ਕਿਹਾ ਕਿ ਅਸੀਂ ਜ਼ਬਰੀ 3 ਕਰੋੜ ਪੰਜਾਬੀਆਂ ਕੋਲੋ ਪੰਜਾਬ ਬੰਦ ਨਹੀਂ ਕਰਵਾਉਣਾ ਚਾਹੁੰਦੇ ਅਤੇ ਸਾਨੂੰ ਪਤਾ ਹੈ ਕਿ ਪੰਜਾਬੀ ਖੁਦ ਪੰਜਾਬ ਨੂੰ ਬੰਦ ਕਰਨਗੇ ਕਿਉਂਕਿ ਉਨ੍ਹਾਂ ਦੀਆਂ ਮੋਰਚੇ ਨਾਲ ਭਾਵਨਾਵਾਂ ਜੁੜੀਆਂ ਹਨ। ਪੰਧੇਰ ਨੇ ਪੰਜਾਬ ਦੀਆਂ ਗੁਰਦੁਆਰਿਆ ਕਮੇਟੀਆਂ ਨੂੰ ਬੇਨਤੀ ਕਿ ਉਹ ਪੰਜਾਬ ਬੰਦ ਦੀ ਅਨਾਉਸਮੈਂਟ ਕਰਨ। ਪੰਧੇਰ ਨੇ ਕਿਹਾ ਕਿ 30 ਦਾ ਬੰਦ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਵੇਗਾ। ਇਸ ਦਿਨ ਸੜਕੀ ਅਤੇ ਰੇਲ ਆਵਾਜਾਈ ਮੁਕੰਮਲ ਬੰਦ ਕੀਤੀ ਜਾਵੇਗੀ। ਪੰਧੇਰ ਨੇ ਕਿਹਾ ਕਿ ਅਧਿਆਪਕ, ਟਰਾਂਸਪੋਰਟ, ਬਿਜਲੀ ਕਾਮੇ, ਆਸ਼ਾ ਵਰਕਰ, ਟੋਲ ਪਲਾਜ਼ਾ ਦੇ ਮੁਲਾਜ਼ਮ, ਮਜ਼ਦੂਰ ਯੂਨੀਅਨ, ਨੰਬਰਦਾਰ ਯੂਨੀਅਨ, ਸਰਪੰਚਾਂ ਦੀਆਂ ਯੂਨੀਅਨ, ਸਾਬਕਾ ਸੈਨਿਕ, ਜਲ ਸਪਲਾਈ, ਵਿਦਿਆਰਥੀ ਯੂਨੀਅਨ, ਪ੍ਰੋਫੈਸਰ, ਪੱਤਰਕਾਰ ਅਸ਼ੋਸੈਏਸਨ, ਵਪਾਰ ਮੰਡਲ, ਡੇਅਰੀ ਯੂਨੀਅਨ ਅਤੇ ਹੋਰ ਜਥੇਬੰਦੀਆਂ ਬੰਦ ਦਾ ਸਮਰਥਨ ਕੀਤਾ ਗਿਆ ਹੈ। 30 ਨੂੰ ਸਾਰੇ ਸਰਕਾਰੀ ਅਤੇ ਗੈਰ ਸਰਕਾਰ ਦਫਤਾਰੀ ਬੰਦ ਰੱਖੇ ਜਾਣਗੇ। ਇਸ ਤੋਂ ਇਲਾਵਾ ਪੰਧੇਰ ਨੇ ਕਿਹਾ ਕਿ ਹਰ ਵਰਗ ਵੱਖ-ਵੱਖ ਤਰੀਕੇ ਨਾਲ ਪੰਜਾਬ ਬੰਦ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਵਿਚ ਲੱਗਾ ਹੈ। 

ਇਹ ਵੀ ਪੜ੍ਹੋ – ਜਰਮਨੀ ਤੋਂ ਲਿਆਂਦਾ ਪਾਲਤੂ ਬਿੱਲਾ ਗੁਆਚਿਆ! ਪਰਿਵਾਰ ਨੇ ਕਰਵਾਈ ਅਨਾਊਂਸਮੈਂਟ