Khetibadi Punjab

ਰਵਨੀਤ ਬਿੱਟੂ ਦੇ ਸੱਦੇ ’ਤੇ ਬੋਲੇ ਕਿਸਾਨ ਆਗੂ, ” ਅਸੀਂ ਗੱਲਬਾਤ ਲਈ ਤਿਆਰ”

ਕੇਂਦਰੀ ਰੇਲ ਤੇ ਫੂਡ ਪ੍ਰਾਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ।  ਬੁੱਧਵਾਰ ਨੂੰ ਆਪਣੇ ਪਟਿਆਲਾ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ  ਜਿੱਥੇ ਵੀ ਕਿਸਾਨ ਬੁਲਾਉਣਗੇ ‘ਉਹ ਨੰਗੇ ਪੈਰੀਂ ਜਾਣ ਲਈ ਤਿਆਰ ਹਨ’।

ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਬਿੱਟੀ ਦੇ ਇਸ ਸੱਦੇ ਦਾ ਕਿਸਾਨ ਆਗੂਆਂ ਵੱਲੋਂ ਜਵਾਬ ਦਿੱਤਾ ਗਿਆ ਹੈ। ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਬਿੱਟੂ ਤੈਅ ਕਰਨ ਕਿ ਉਹ ਕਿਸਾਨਾਂ ਵੱਲ੍ਹ ਹਨ ਜਾਂ ਨਹੀਂ।  ਇਸਦੇ ਨਾਲ ਉਨਾਂ ਨੇ ਕਿਹਾ ਕਿ ਕੱਲ੍ਹ 3 ਵਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਡਾ ਐਲਾਨ ਕਰਨਗੇ।