‘ਦ ਖਾਲਸ ਬਿਊਰੋ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜਿਥੇ ਸਵਾਗਤ ਕੀਤਾ ਹੈ,ਉਥੇ ਇਹ ਮੰਗ ਵੀ ਕੀਤੀ ਹੈ ਕਿ ਦੋਸ਼ੀ ਦੇ ਪਿਤਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਵੀ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਸ ਕੇਸ ਦੇ ਗਵਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ।
ਮੰਡੀਆਂ ਵਿੱਚ ਕਣਕਾਂ ਦੀ ਖਰੀਦ ਤੇ ਗੱਲ ਕਰਦਿਆਂ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਨੇ ਕਣਕ ਦੀ ਖਰੀਦ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਛੋਟਾਂ ਦਿੱਤੀਆਂ ਹਨ,ਉਹਨਾਂ ਬਾਰੇ ਕੇਂਦਰ ਵੱਲੋਂ ਲਿਖਤੀ ਨਿਰਦੇਸ਼ ਆਉਣੇ ਚਾਹਿਦੇ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆ ਸਕੇ ।ਇਸ ਤੋਂ ਇਲਾਵਾ ਮੰਡੀਆਂ ਵਿੱਚ ਬਾਰਦਾਨੇ ਤੇ ਕਣਕ ਦੀ ਲਿਫ਼ਟਿੰਗ ਦੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਪੇਸ਼ ਆ ਰਹੀ
ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਐਮਐਸਪੀ,ਕਿਸਾਨਾਂ ਤੇ ਚੱਲ ਰਹੇ ਕੇਸਾਂ ਦੀ ਵਾਪਸੀ ਤੇ ਹੋਰ ਕਿਸਾਨੀ ਸਮਸਿਆਵਾਂ ਜੇਕਰ ਹਲ ਨਾ ਹੋਈਆਂ ਤਾਂ ਉਹ 25 ਅਪ੍ਰੈਲ ਨੂੰ ਰੇਲਾਂ ਰੋਕ ਕੇ ਰੋਸ ਪ੍ਰਗਟਾਉਣਗੇ।