ਫਰੀਦਕੋਟ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਵੀਰਵਾਰ ਨੂੰ ਆਪਣਾ ਮਰਨ ਵਰਤ ਤੋੜ ਦਿੱਤਾ ਹੈ। ਅਸਲ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ(Punjab agriculture minister Kuldeep Dhaliwal) ਨੇ ਫਰੀਦਕੋਟ ਦੇ ਪਿੰਡ ਟਹਿਣਾ ਵਿਖੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਵਰਤ ਤੋੜਨ ਲਈ ਜੂਸ ਦਾ ਗਲਾਸ ਭੇਟ ਕੀਤਾ। ਇਸ ਮੌਕੇ ਖੇਤੀ ਮੰਤਰੀ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧਾਲੀਵਾਲ(Farmer leader Jagjit Singh Dallewal) ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਖੇਤੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਪ੍ਰਤੀ ਇੱਕ ਟਿੱਪਣੀ ਲਈ ਵੀ ਮੁਆਫੀ ਮੰਗੀ। ਦੱਸ ਦੇਈਏ ਕਿ ਇਸ ਟਿੱਪਣੀ ਵਿੱਚ ਮਾਨ ਨੇ ਕਿਹਾ ਸੀ ਕਿ “ਵਿਰੋਧ ਕਰਨਾ ਕਿਸਾਨ ਯੂਨੀਅਨਾਂ ਨਾਲ ‘ਰਿਵਾਜ’ ਬਣ ਗਿਆ ਹੈ”। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਕਦੇ ਵੀ ਕਿਸਾਨ ਯੂਨੀਅਨ ਦੇ ਕਿਸੇ ਵੀ ਵਰਗ ਨੂੰ ਨਿਸ਼ਾਨਾ ਨਹੀਂ ਸੀ।
ਡੱਲੇਵਾਲ ਦੀ ਮੌਜੂਦਗੀ ਵਿੱਚ ਮੰਤਰੀ ਨੇ ਕਿਹਾ ਕਿ ਆਪਸੀ ਸਹਿਮਤੀ ਬਣੀ ਹੈ ਕਿ ਵੱਖ-ਵੱਖ ਮੰਗਾਂ ‘ਤੇ ਵਿਚਾਰ ਕਰਨ ਲਈ 16 ਦਸੰਬਰ ਨੂੰ ਸੂਬਾ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਕਿਸਾਨ ਸਮੂਹਾਂ ਵੱਲੋਂ ਉਠਾਈਆਂ ਗਈਆਂ ਕਈ ਮੰਗਾਂ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਹੋਰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹਨ।
किसानों के साथ खड़ी मान सरकार ‼️
माननीय जगजीत सिंह डल्लेवाल जी ने मंत्री @KuldeepSinghAAP जी के हाथों से जूस पीकर आमरण अनशन खत्म किया 🙏@BhagwantMann सरकार किसानों-मजदूरों की अपनी सरकार है! ये हमारे परिवार के सदस्य हैं और हम इनकी हर समस्या हल करने के लिए प्रतिबद्ध हैं ✅ 💯 pic.twitter.com/WyzwFCl4E8
— AAP Punjab (@AAPPunjab) November 25, 2022
ਮੰਤਰੀ ਨੇ ਕਿਹਾ “ਪੰਜਾਬ ਸਰਕਾਰ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਲਈ ਮਾਲ ਰਿਕਾਰਡ ਵਿੱਚ ਕੀਤੀਆਂ ਸਾਰੀਆਂ ਐਫਆਈਆਰਜ਼ ਜਾਂ ਲਾਲ ਐਂਟਰੀਆਂ ਵਾਪਸ ਲੈਣ ਲਈ ਵਚਨਬੱਧ ਹੈ। ਕੁਝ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਬਾਅ ਹੇਠ ਦੰਡਕਾਰੀ ਕਾਰਵਾਈ ਸ਼ੁਰੂ ਕੀਤੀ। ਰਾਜ ਅਜਿਹੀਆਂ ਸਾਰੀਆਂ ਕਾਰਵਾਈਆਂ ਨੂੰ ਵਾਪਸ ਲਵੇਗਾ ਅਤੇ ਪਰਾਲੀ ਪ੍ਰਬੰਧਨ ਲਈ ਭਰਪੂਰ ਮੌਕੇ ਪ੍ਰਦਾਨ ਕਰੇਗਾ। ”
ਵੀਰਵਾਰ ਦੁਪਹਿਰ ਤੋਂ 10 ਘੰਟੇ ਤੱਕ ਚੱਲੀ ਦਿਨ ਭਰ ਦੀ ਵਿਚਾਰ-ਵਟਾਂਦਰੇ ਤੋਂ ਬਾਅਦ ਐਸਕੇਐਮ ਦੇ 15 ਮੈਂਬਰੀ ਪੈਨਲ ਅਤੇ ਰਾਜ ਸਰਕਾਰ ਵਿਚਕਾਰ ਇੱਕ ਸਮਝੌਤਾ ਹੋਇਆ। ਕਿਸਾਨ ਆਗੂ ਡੱਲੇਵਾਲ ਨੇ ਆਪਣੀ ਤਰਫੋਂ ਕਿਹਾ ਕਿ ਐਸਕੇਐਮ ਨੇ 31 ਮਾਰਚ ਤੱਕ ਅੰਦੋਲਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਜੇਕਰ ਰਾਜ ਸਰਕਾਰ ਨੇ ਉਦੋਂ ਤੱਕ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਹ ਇਸ ਨੂੰ ਦੁਬਾਰਾ ਸ਼ੁਰੂ ਕਰੇਗੀ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੀਆਂ ਸਰਕਾਰ ਵੱਲੋਂ ਫਰੀਦਕੋਟ ਮੋਰਚੇ ਉਤੇ 24/11/2022 ਨੂੰ ਹੇਠ ਲਿਖੀਆਂ ਮੰਗਾਂ ਮੰਨਣ ਦਾ ਭਰੋਸ਼ਾ ਦਿੱਤਾ:-
1.ਮੰਤਰੀ ਧਾਲੀਵਾਲ ਨੇ ਮੁੱਖ ਮੰਤਰੀ ਵੱਲੋਂ ਬੋਲੀ ਗਲਤ ਸ਼ਬਦਾਵਲੀ ਦੀ ਕਿਸਾਨਾਂ ਤੋਂ ਮੁਆਫ਼ੀ ਮੰਗੀ।
2.ਜੁਮਲਾ ਮੁਸ਼ਤਰਕਾ ਖਾਨਾ ਮਾਲਕਾਨ ਜ਼ਮੀਨਾਂ ਪੰਚਾਇਤਾਂ ਨੂੰ ਦੇਣ ਦਾ ਨੋਟਿਸ ਲਿਆ ਵਾਪਿਸ
3.ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀਆਂ ਰੈੱਡ ਅੈਟਰੀਆ ਅਤੇ ਜੁਰਮਾਨੇ ਕੀਤੇ ਰੱਦ। 4.ਆਬਾਦਕਾਰ ਕਿਸਾਨਾਂ ਨੂੰ ਮਿਲਣਗੇ ਮਾਲਕਾਨਾਂ ਹੱਕ
5.2007 ਦੀ ਪਾਲਿਸੀ ਵਾਲੇ ਰੱਦ ਇੰਤਕਾਲ ਹੋਣਗੇ ਬਹਾਲ
6.ਖਰਾਬ ਹੋਈਆਂ ਫਸਲਾਂ ਝੋਨਾਂ,ਨਰਮਾਂ,ਕਿੰਨੂ ਅਤੇ ਬਾਸਮਤੀ ਆਦਿ ਦੀ ਮੁਆਵਜਾ ਰਾਸ਼ੀ 31ਦਸੰਬਰ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।
7.ਗੰਨੇ ਦੀ ਅਦਾਇਗੀ 14 ਦਿਨਾਂ ਵਿੱਚ ਯਕੀਨੀ ਮਿਲੇਗੀ।
8.ਸ਼ਹੀਦ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਤੁਰੰਤ ਨੌਕਰੀਆਂ ਮਿਲਣਗੀਆਂ।
9.ਭਾਰਤ ਮਾਲਾ ਪ੍ਰੋਜੈਕਟ ਵਿੱਚ ਲਈ ਗਈ ਜਮੀਨ ਦਾ ਮੁਆਵਜਾ ਇਕਸਾਰ ਮਿਲੇਗਾ।
10.ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਧੋਖਾਧੜੀ ਦੇ ਦੋਸ਼ੀਆਂ ਤੇ ਕੀਤੀ FIR,ਡਿਗਰੀਆਂ ਵਾਲੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋਣੋ ਬਚਾਇਆ।
11.ਲੰਪੀ ਸਕਿਨ ਬਿਮਾਰੀ ਨਾਲ ਮਰੇ ਸਾਰੇ ਪਸ਼ੂਆਂ ਦਾ ਮੁਆਵਜਾ ਜਲਦੀ ਜਾਰੀ ਹੋਉ।
12.ਸਿੱਖ ਇਤਿਹਾਸ ਨੂੰ ਵਿਗਾੜ ਕੇ ਕਿਤਾਬਾਂ ਲਿਖਣ ਵਾਲੇ ਦੋਸ਼ੀਆਂ ਖਿਲਾਫ਼ ਹੋਉ ਸਖ਼ਤ ਕਾਰਵਾਈ।ਕਿਤਾਬਾਂ ਲਈਆਂ ਜਾਣਗੀਆ ਵਾਪਿਸ।
13.ਪਾਵਰਕਾਮ ਨਾਲ ਸਬੰਧਿਤ ਮਸਲਿਆਂ ਦੇ ਪੱਕੇ ਹੱਲ ਲਈ ਕਮੇਟੀ ਗਠਿਤ।
14.ਕੱਚੇ ਵੈਟਰਨਰੀ ਫਾਰਮਾਸਿਸਟਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ 16 ਦਸੰਬਰ ਹੋਵੇਗਾ ਅਮਲ ਸ਼ੁਰੂ।
15.ਇਕ ਕਨਾਲ ਸਮੇਤ ਛੋਟੀਆਂ ਵਾਹੀਯੋਗ ਜ਼ਮੀਨ ਦੀਆਂ ਰਜਿਸਟਰੀਆਂ ਨੂੰ ਨਹੀਂ ਲੱਗਣਗੇ ਕਮਰਸ਼ੀਾਲ ਚਾਰਜ਼,ਖਤਮ ਹੋਵੇਗੀ NOC ਦੀ ਸ਼ਰਤ।
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ 16 ਨਵੰਬਰ ਤੋਂ ਅੰਮਿ੍ਤਸਰ, ਮਾਨਸਾ, ਪਟਿਆਲਾ, ਫ਼ਰੀਦਕੋਟ, ਹੁਸ਼ਿਆਰਪੁਰ ਅਤੇ ਬਠਿੰਡਾ ਵਿਖੇ ਧਰਨੇ ਦਿੱਤੇ ਜਾ ਰਹੇ ਹਨ।
ਮਾਨ ਨੇ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ (ਸੜਕ ਜਾਮ) ਇੱਕ ਰੁਝਾਨ ਬਣ ਗਿਆ ਹੈ।
CM ਭਗਵੰਤ ਮਾਨ ਨੇ ਕਿਸਾਨਾਂ ਨੂੰ ਦਿੱਤੀ ਸਿ ਇਹ ਨਸੀਹਤ
ਦੱਸ ਦੇਈਅ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਆਪਣੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਧਰਨਾ ਦੇ ਰਹੇ ਕਿਸਾਨਾਂ ‘ਤੇ ਸਿੱਧਾ ਹਮਲਾ ਕੀਤਾ । ਉਨ੍ਹਾਂ ਕਿਹਾ ਕਿਸਾਨਾਂ ਵੱਲੋਂ ਧਰਨੇ ਦੇਣਾ ਰਿਵਾਜ਼ ਬਣ ਗਿਆ ਹੈ, ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਲਈ ਧਰਨੇ ਦਿੱਤੇ ਜਾਂਦੇ ਹਨ ਫਿਰ ਮੀਟਿੰਗ ਤੋਂ ਬਾਅਦ ਧਰਨਾ ਦਿੱਤਾ ਜਾਂਦਾ ਹੈ ਫਿਰ ਨੋਟਿਫਿਕੇਸ਼ਨ ਜਾਰੀ ਕਰਨ ਦੇ ਲਈ ਧਰਨਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮਨ ਲਇਆਂ ਹਨ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਕੁਝ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਹਾਜ਼ਰੀ ਲਿਵਾਉਣ ਦੇ ਲਈ ਧਰਨੇ ‘ਤੇ ਬੈਠ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਫੰਡ ਇਕੱਠਾ ਕਰਨ ਤੋਂ ਬਾਅਦ ਉਸ ਦਾ ਖਰਚਾ ਵਿਖਾਉਣਾ ਹੁੰਦਾ ਹੈ ।
ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਜੇਕਰ ਧਰਨਾ ਦੇਣਾ ਹੀ ਹੈ ਤਾਂ ਮੰਤਰੀਆਂ,ਵਿਧਾਇਕਾਂ ਅਤੇ ਡੀਸੀ ਦਫ਼ਤਰ ਦੇ ਬਾਹਰ ਦੇ ਸਕਦੇ ਹਨ। ਇਹ ਉਨ੍ਹਾਂ ਦਾ ਜ਼ਮੂਰੀ ਹੱਕ ਹੈ । ਮਾਨ ਨੇ ਕਿਹਾ ਧਰਨਿਆਂ ਨਾਲ ਜਨਤਾ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੁੰਦੀ ਹੈ। ਕਿਸੇ ਨੇ ਕੰਮਕਾਜ ‘ਤੇ ਜਾਣਾ ਹੁੰਦਾ ਹੈ । ਉਨ੍ਹਾਂ ਕਿਹਾ ਹੁਣ ਤੱਕ ਕਿਸਾਨਾਂ ਦੇ ਨਾਲ ਆਮ ਜਨਤਾ ਦੀ ਪੂਰੀ ਹਮਦਰਦੀ ਹੈ ਪਰ ਜੇਕਰ ਵਾਰ-ਵਾਰ ਧਰਨੇ ਲੱਗ ਦੇ ਰਹੇ ਤਾਂ ਲੋਕ ਪਰੇਸ਼ਾਨ ਹੋਣਗੇ ਅਤੇ ਕਿਸਾਨਾਂ ਦੇ ਵੱਲ ਉਨ੍ਹਾਂ ਦੀ ਹਮਦਰਦੀ ਖ਼ਤਮ ਹੋਵੇਗੀ ।
ਮੁੱਖ ਮੰਤਰੀ ਦੀ ਟਿੱਪਣੀ ਤੋਂ ਇੱਕ ਦਿਨ ਬਾਅਦ ਡੱਲੇਵਾਲ ਨੇ ਆਪਣੇ ਗ੍ਰਹਿ ਜ਼ਿਲ੍ਹੇ ਫਰੀਦਕੋਟ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸੀਐੱਮ ਮਾਨ ਦੇ ਬਿਆਨ ਤੇ ਪਲਟਵਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਜੇਕਰ ਸਰਕਾਰ ਨੂੰ ਲਗਦਾ ਅਸੀਂ ਫੰਡ ਇੱਕਠੇ ਕਰਨ ਲਈ ਬੈਠੇ ਤਾਂ ਸਰਕਾਰ ਜਾਂਚ ਕਰਵਾ ਲਵੇ।