‘ਦ ਖ਼ਲਸ ਬਿਊਰੋ :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਕੱਲੀ-ਇਕੱਲੀ ਜਥੇਬੰਦੀ ਨੇ ਬਾਹਰੋਂ ਪੈਸੇ ਮੰਗਵਾਏ ਹਨ। ਇੱਕ ਇਕੱਲਾ ਮੈਂ ਬਾਂਹ ਖੜੀ ਕਰਕੇ ਕਹਿ ਸਕਦਾ ਹਾਂ ਕਿ ਮੈਂ ਇੱਕ ਵੀ ਪੈਸਾ ਬਾਹਰੋਂ ਨਹੀਂ ਮੰਗਵਾਇਆ ਹੈ। ਕੋਈ ਵੀ ਐੱਨਆਰਆਈ ਸਿੱਧ ਕਰਕੇ ਵਿਖਾਵੇ ਕਿ ਡੱਲੇਵਾਲ ਨੇ ਉਨ੍ਹਾਂ ਕੋਲੋਂ ਪੰਜ ਰੁਪਏ ਤੱਕ ਵੀ ਲਏ ਹੋਣ। ਅੱਜ ਸਵੇਰੇ ਕੁੱਝ ਬੰਦੇ ਮੇਰੇ ਕੋਲ ਆ ਕੇ ਮੈਨੂੰ ਚੋਣਾਂ ਲੜਨ ਬਾਰੇ ਕਹਿਣ ਲੱਗੇ। ਮੈਂ ਜਦੋਂ ਤੱਕ ਜਥੇਬੰਦੀ ਦਾ ਪ੍ਰਧਾਨ ਹਾਂ, ਉਦੋਂ ਤੱਕ ਚੋਣਾਂ ਨਹੀਂ ਲੜ ਸਕਦਾ। ਜਥੇਬੰਦੀਆਂ ਵਿੱਚ ਕੁੱਝ ਲੋਕ ਮੈਦਾਨ ਵਿੱਚ ਉੱਤਰੇ ਫਿਰੇ ਹਨ ਕਿ ਅਸੀਂ ਮੁੱਖ ਮੰਤਰੀ ਬਣਨਾ ਹੈ। ਡੱਲੇਵਾਲ ਨੇ ਐੱਨਆਰਆਈ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਅੰਦੋਲਨ ਵਿੱਚ ਉਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਹੈ ਅਤੇ ਹੁਣ ਕਿਧਰੇ ਫੇਰ ਉਹ ਸਾਡੇ ਪਿੱਛੇ ਨਾ ਉੱਜੜ ਜਾਣ ਕਿ ਕਿਸਾਨ ਚੋਣਾਂ ਲੜ ਰਹੇ ਹਨ।